੧ ਕਾਂਡ
ਜਯੋਤਿਰੁਦਯ
੫
ਵਿੱਚ ਬੰਦ ਹਨ। ਛੋਟੀਆਂ ਛੋਟੀਆਂ ਡੱਬੀਆਂ ਚਿਤ੍ਰ ਬਚਿਤ੍ਰ ਰੰਗ ਦੀਆਂ ਧਰੀਆਂ ਹੋਈਆਂ ਹਨ। ਇੱਕ ਢੇਰ ਮੋਟੇ ਮਹੀਨ ਦਾਣਿਆਂਵਾਲੀਆਂ ਮਾਲਾਂ ਦਾ ਪਿਆ ਹੈ,ਅਤੇ ਅਣਗਿਣਤ ਕੱਚ ਅਰ ਲਾਖ ਦੇ ਚੂੜੇ, ਅਰਥਾਤ ਵੰਗਾਂ ਰੱਖੀਆਂ ਹੋਈਆਂ ਹਨ। ਕਿੱਲ, ਜੰਦਰੇ, ਨਿੱਕੀਆਂ ੨ ਟੱਲੀਆਂ, ਟੀਨ ਦੇ ਡੱਬੇ ਅਰ ਕੌਡਾਂ ਆਦਕਾਂ ਦੇ ਢੇਰ ਹੀ ਉਸ ਦੀ ਸਾਰੀ ਹੱਟੀ ਦੀ ਸਭ ਸਜਾਉਣਵਾਲੀ ਸਮਗ੍ਰੀ ਹੈ। ਅੱਗੇ ਵਧੋ, ਤਾਂ ਇੱਕ ਘੁਮਿਆਰ ਦੀ ਹੱਟੀ ਹੈ, ਉਸ ਵਿੱਚ ਅਨੇਕ ਪ੍ਰਕਾਰ ਦੇ ਬਹੁਤ ਸੋਂਹਣੇ ਭਾਂਡੇ, ਘੜੇ, ਹਾਂਡੀਆਂ, ਮਰਤਬਾਨ, ਧਰੇ ਹੋਏ ਹਨ। ਕਈ ਉਨਾਂ ਵਿਚੋਂ ਡਾਢੇ ਹੀ ਸੁੰਦਰ ਹਨ। ਹੋਰ ਅੱਗੇ ਹਲਵਾਈ ਦੀ ਹੱਟੀ ਹੈ, ਬੜੇ ਬੜੇ ਥਾਲ ਚਾਉਲਾਂ ਨਾਲ ਭਰੇ ਹੋਏ ਹਨ, ਅਰ ਮੱਖਣ ਮਿਸਰੀ ਖੰਡ ਮਸਾਲੇ ਭਾਂਤ ਭਾਂਤ ਦੀਆਂ ਸੁਆਦੀ ਮਠਿਆਈਆਂ, ਇਸ ਢੰਗ ਨਾਲ ਜੋੜਕੇ ਰੱਖੀਆਂ ਹਨ,ਜੋ ਰਾਹ ਜਾਂਦਿਆਂ ਦੇ ਮਨਾਂ ਨੂੰ ਲੁਭਾਉਂਦੀਆਂ ਹਨ। ਕੋਲ ਫੁੱਲਾਂ ਦੀ ਹੱਟ ਹੈ, ਸੋਨੇ ਵਰਗੇ ਪੀਲੇ ਰੰਗ ਦੇ ਕੇਲਿਆਂ ਦੇ ਗੁੱਛੇ ਟੰਗੇ ਹਨ, ਅਤੇ ਇੱੱਕ ਬੜਾ ਸਾਰਾ ਢੇਰ ਹਰੇ ਹਰੇ ਨਰਿਯੇਲਾਂ ਦਾ ਲੱਗਾ ਹੋਇਆ ਹੈ। ਅਚਰਜ ਨਹੀਂ, ਜੇ ਉਸ ਦੇ ਕੋਲ ਹੀ ਫੁੱਲੇਰੇ ਦੀ ਹੱਟੀ ਫੁੱਲਾਂ ਦੇ ਸੇਹਰੇ ਅਤੇ ਮਾਲਾਂ ਨਾਲ ਭਰੀ ਹੋਈ ਹੋਵੇ, ਜੋ ਠਾਕੁਰਦੁਆਰਿਆਂ ਵਿੱਚ ਚੜਦੇ ਹਨ, ਇੱਥੋਂ ਲੋਕ ਗੰਗਾਜੀ ਅਥਵਾ ਮੰਦਰਾਂ ਦੀ ਪੂਜਾ ਦੇ ਲਈ ਧੇਲੇ ਜਾਂ ਦਮੜੀ ਦੀਆਂ ਕੌਡਾਂ ਦੇ ਚੰਬੇਲੀ ਅਤੇ ਰੁੱਤ ਰੁੱਤ ਦੇ ਫੁੱਲਾਂ ਦੇ ਹਾਰ ਲੈਂਦੇ ਹਨ।।
ਬਾਜਾਰ ਨੂੰ ਛੱਡਕੇ ਬਾਹਰ ਨਿੱਕਲਨ ਦਾ ਰਾਹ ਲਓ,ਤਾਂ ਇੱਧਰ ਉੱਧਰ ਬੂਟਿਆਂ ਦੇ ਵਿੱਚ ਪੱਕੇ ਘਰ ਨਜਰ ਆਉਂਦੇ ਹਨ, ਜੇਕਰ ਦਿਨ ਠੰਡਾ ਹੋਵੇ, ਤਾਂ ਸੜਕੇ ਸੜਕ ਹੋ ਕੇ ਫਿਰ ਲਓ। ਆਹਾ ਹਾ