( ੭ )
ਵਾਸਤੇ ਹੋਏ ਨੀ ਸੱਭ ਕਾਰੇ ਅੱਗੇ ਸਾਹਿਬ ਸੱਚੇ ਤੈਨੂੰ ਰੱਖਨਾ ਈਂ॥ ਸਾਨੂੰ ਘੜੀ ਦੀ ਕੁਝ ਉੱਮੈਦ ਨਾਹੀ ਅੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈਂ॥ ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ ਸ਼ਾਹ ਮੁਹੰਮਦਾ ਕਰਾਂਗੇ ਸੱਖਨਾ ਈਂ॥੨੬॥ ਹੀਰਾ ਸਿੰਘ ਨੂੰ ਰਾਜੇ ਦੀ ਖਬਰ ਹੋਈ ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ॥ ਧੌਂਸਾ ਮਾਰਕੇ ਫੌਜ ਲੈ ਨਾਲ ਸਾਰੀ ਗੁੱਸੇ ਨਾਲ ਓਹ ਸ਼ਹਿਰ ਦੇ ਵਿੱਚ ਵੜਿਆ॥ ਰਾਜਪੂਤ ਸੀ ਡੋਗਰਾ ਬਹੁਤ ਚੰਗਾ ਸੰਧਾਂਵਾਲੀਆਂ ਦੇ ਨਾਲ ਬਹੁਤ ਲੜਿਆ॥ ਸ਼ਾਹ ਮੁਹੰਮਦਾ ਅਜੀਤ ਸਿੰਘ ਮੋਯਾ ਬੱਧਾ ਲਹਨਾ ਸਿੰਘ ਜੋ ਜੀਂਵਦਾ ਆਨ ਫੜਿਆ॥੨੭॥ ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ ਖੰਡਾ ਵਿੱਚ ਮੈਦਾਨ ਵਗਾਇ ਗਏ। ਸ਼ੇਰ ਸਿੰਘ ਨਾ ਕਿਸੈ ਨੂੰ ਵਧਨ ਦੇਂਦਾ ਸਾਰੇ ਮੁਲਕ ਥੀਂ ਕਲਾ ਮਿਟਾਇ ਗਏ॥ ਰਾਜਾ ਕਰਦਾ ਸੀ ਮੁਲਖ ਦੀ ਪਾਤਸ਼ਾਹੀ ਪਿੱਛੇ ਰਹਿੰਦਿਆਂ ਨੂੰ ਵਖਤ ਪਾਇ ਗਏ॥ ਸ਼ਾਹ ਮੁਹੰਮਦਾ ਮਾਰਕੇ ਮੋਏ ਦੋਵੇਂ ਚੰਗੇ ਸੂਰਮੈ ਹੱਥ ਲਗਾਇ ਗਏ॥੨੮॥ ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ॥ ਮੀਰਦਾਦ ਚੁਹਾਨੇ ਦੇ ਸਤਰ ਅੰਦਰ ਮੋਈਆਂ ਰਾਣੀਆਂ ਮਾਰ ਕਟਾਰੀਆਂ ਨੀ॥ ਸੰਧਾਂਵਾਲੀਆਂ ਜੇਹੀ ਨਾ ਕਿਸੇ ਕੀਤੀ ਤੇਗਾਂ ਵਿਚ ਦਰਬਾਰ ਦੇ ਮਾਰੀਆਂ ਨੀ॥ ਸ਼ਾਹ ਮੁਹੰਮਦਾ ਮੋਏ ਨੀਂ ਬੀਰਹੋਕੇ ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ॥੨੯॥ ਪਿੱਛੇ ਆਕੇ ਸਭਨਾਂ ਨੂੰ ਫ਼ਿਕਰ ਹੋਯਾ ਸੋਚੀਂ ਪਏ ਨੀ ਸਭ ਸਰਦਾਰ ਮੀਆਂ॥ ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ ਪਈ ਖੜਕਦੀ ਨਿੱਤ ਤਲਵਾਰ ਮੀਆਂ॥ ਗੱਦੀ ਵਾਲਿਆਂ ਨੂੰ ਜੇਹੜੇ ਮਾਰ ਲੈਂਦੇ ਹੋਰ ਕਹੋ ਕਿਸਦੇ ਪਾਣੀ ਹਾਰ ਮੀਆਂ॥ ਸ਼ਾਹ ਮੁਹੰਮਦਾ ਧੁਰੋਂ