ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨ )

ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੀ ਨਹੀਂ ਸੀ ਦੂਸਰੀ ਜ਼ਾਤ ਆਈ॥੩॥ ਏਹ ਜੱਗ ਸਰਾਇ ਮੁਸਾਫ਼ਰਾਂ ਦੀ ਏਥੇ ਜ਼ੋਰ ਵਾਲੇ ਕਈ ਆਇ ਗਏ॥ ਸੱਦਾਦ ਨਮਰੂਦ ਫ਼ਰਔਨ ਜੇਹੇ ਦਾਵਾ ਬੰਨ੍ਹ ਖ਼ੁਦਾਇ ਕਹਾ ਗਏ॥ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਇ ਗਏ॥ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਝੂਠ ਦੇ ਕਈ ਵਜਾਇ ਗਏ॥੪॥ ਮਹਾਂ ਬਲੀ ਰਣਜੀਤ ਸਿੰਘ ਹੋਯਾ ਪੈਦਾ ਨਾਲ ਜ਼ੋਰ ਦੇ ਮੁਲਕ ਨਿਵਾਇ ਗਿਆ॥ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਬੂ ਕਾਂਗੜਾ ਕੋਟ ਨਿਵਾਇ ਗਿਆ॥ ਹੋਰ ਦੇਸ਼ ਲੱਦਾਖ਼ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਇ ਗਿਆ॥ ਸ਼ਾਹ ਮੁਹੰਮਦਾ ਜਾਨ ਪਚਾਸ ਬਰਸਾਂ ਅੱਛਾ ਰੱਜਕੇ ਰਾਜ ਕਮਾਇ ਗਿਆ॥੫। ਜਦੋਂ ਹੋਏ ਸਰਕਾਰ ਦੇ ਸਾਸ ਪੂਰੇ ਜਮਾਂ ਹੋਏ ਨੀ ਸਭ ਸਰਦਾਰ ਮੀਆਂ॥ ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ॥ ਖੜਕ ਸਿੰਘ ਮਹਾਰਾਜ ਨੇ ਆਹ ਮਾਰੀ ਮੋਯਾ ਮੁੱਢ ਕਦੀਮ ਦਾ ਯਾਰ ਮੀਆਂ॥ ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ ਸਾਂਝ ਏਹੋ ਸੀ ਕੌਲ ਕਰਾਰ ਮੀਆਂ॥੬॥ ਮੇਰੇ ਪਾਸ ਬੈਠੇ ਇਨ੍ਹਾਂ ਖ਼ਨ ਕੀਤਾ ਇਹ ਤਾਂ ਗਰਕ ਜਾਵੇ ਦਰਬਾਰ ਮੀਆਂ ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ ਅਸੀ ਮਰਾਂਗੇ ਏਸ ਨੂੰ ਮਾਰ ਮੀਆਂ॥ ਨਾਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ ਏਹਤਾਂ ਮਰਨਗੇ ਸੱਭ ਸਰਦਾਰ ਮੀਆਂ॥ ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ ਖਾਲੀ ਨਹੀਂ ਜਾਣਾਂ ਵਿੱਕਵਾਰ ਮੀਆਂ॥੭॥ਖੜਕ ਸਿੰਘ ਮਹਾਰਾਜ ਹੋਯਾ ਬਹੁਤ ਮਾਂ ਦਾ ਬਰਸ ਇੱਕ ਪਿਛੋਂ ਵੱਸ ਕਾਲ ਹੋਯਾ॥ ਆਈ ਮੌਤ ਨ ਅਟਕਿਆ