( 5 )
ਵੱਜਦੇ ਨੀ ਧੂੜ ਉੱਡਕੇ ਘਟਾਂ ਹੋ ਚੱਲੀਆਂ ਨੀ॥ ਆਵੇ ਬੁਧੂ ਦੇ ਆਏ ਨੀ ਪਾਸ ਡੇਰੇ ਫ਼ੌਜਾਂ ਲੱਥੀਆਂ ਆਨ ਅਕੱਲੀਆਂ ਨੀ॥ ਸ਼ਾਹ ਮੁਹੰਮਦਾ ਆਨ ਜਾਂ ਤੁਰਤ ਪਹੁੰਚੇ ਗੱਲਾਂ ਸ਼ਹਿਰ ਲਾਹੌਰ ਵਿੱਚ ਚਲੀਆਂ ਨੀ॥੧੭॥ ਸ਼ੇਰ ਸਿੰਘ ਤਾਂ ਬੁੱਧੂ ਦੇ ਆਵਿਓਂ ਜੀ ਕਰ ਤੁਰਮ ਲਾਹੌਰ ਵਲ ਧਾਇਆਈ॥ ਫਲੇ ਪੜਤਲਾਂ ਨੇ ਅੱਗੇ ਪਾੜ ਕੇ ਜੀ ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ॥ ਉਸ ਬਲੀ ਸ਼ਾਹਜ਼ਾਦੇ ਦਾ ਤੇਜ਼ ਭਾਰੀ ਜਿਸ ਕਿਲੇ ਨੂੰ ਮੋਰਚਾ ਲਾਇਆ ਈ॥ ਸ਼ਾਹ ਮੁਹੰਮਦਾ ਵਿੱਚ ਲਾਹੌਰ ਦੇ ਜੀ ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ॥੧੮॥ ਸ਼ੇਰ ਸਿੰਘ ਗੱਦੀ ਉੱਤੇ ਬੈਠਕੇ ਜੀ ਰਾਨੀ ਕੈਦ ਕਰਕੇ ਕਿਲੇ ਵਿੱਚ ਪਾਈ॥ ਘਰ ਬੈਠਿਆਂ ਰੱਬ ਨੇ ਰਾਜ ਦਿੱਤਾ ਦੇਖੋ ਮੱਲ ਬੈਠਾ ਸਾਰੀ ਪਾਤਿਸ਼ਾਹੀ॥ ਬਰਸ ਹੋਯਾ ਜਾਂ ਓਸ ਨੂੰ ਕੈਦ ਅੰਦ੍ਰ ਰਾਣੀ ਦਿਲ ਦੇ ਵਿੱਚ ਜੋ ਜਿੱਚ ਆਹੀ।। ਸ਼ਾਹ ਮੁਹੰਮਦਾ ਮਾਰਕੇ ਚੰਦ ਕੌਰ ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ॥੧੯॥ ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ॥ ਸੰਧਾਵਾਲੀਆਂ ਦੇ ਦੇਸੋਂ ਪੈਰ ਖਿਸਕੇ ਜਾਕੇ ਪੁੱਛ ਲੈ ਰਾਹ ਪਧਾਣੀਆਂ ਥੀਂ॥ ਮੁੜਕੇ ਫੇਰ ਅਜੀਤ ਸਿੰਘ ਲਈ ਬਾਜ਼ੀ ਪੈਦਾ ਹੋਯਾ ਸੀ ਅਸਲ ਸੇਵਾਣੀਆਂ ਥੀਂ॥ ਸ਼ਾਹ ਮੁਹੰਮਦਾ ਜੰਮਿਆਂ ਅਲੀ ਅਕਬਰ ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ॥੨੦॥ ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ॥ ਰਾਜੇ ਸਿੰਘਾਂ ਦਾ ਗਿਲਾ ਮਿਰਾਵਨੇ ਨੂੰ ਨੱਕ ਕੰਨ ਚਾ ਓਨ੍ਹਾਂ ਦਾ ਵੱਢਿਆ ਈ॥ ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ ਉਹਨਾਂ ਅੰਦਰੋਂ ਬਾਹਰ ਚਾ ਕੱਢਿਆ ਈ॥ ਸ਼ਾਹ ਮੁਹੰਮਦਾ ਲਾਹ