ਪੰਨਾ:ਝਾਕੀਆਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਮੁੰਡੇ-ਕੁੜੀਆਂ ਆਪਣੀ ਮਰਜ਼ੀ ਕਰ ਲੈਣ, ਪਰ ਹੈ ਇਹ ਗਲ ਕਸੂਤਰੀ।
ਸੁਮਿਤਰਾ- ਕਿਉ?
ਭ: ਦ:- ਐਵੇਂ ਮੁੰਡੇ-ਕੁੜੀਆਂ ਵੇਖੋ ਵੇਖੀ ਗਲਾਂ ਪਏ ਕਰਦੇ ਨੇਂਂ। ਨਾਂਹ ਮੁੰਡਿਆ ਦਾ ਵਿਸਾਹ ਏ ਨਾਂ ਕੁੜੀਆਂ ਦਾ।
ਸੁਮਿਤਰਾ- ਨਹੀਂ ਭੁਆ, ਇਹ ਸਿਆਣਿਆ ਦਾ ਏਵੇਂ ਖ਼ਿਆਲ ਏ। ਅਜ-ਕਲ ਦੇ ਸਮੇਂ ਬੜੇ ਚਾਤਰ ਨੇਂਂ।
ਭ: ਦ:- ਨਿਰੇ ਚਾਤੁਰ ਈ ਨੇਂ, ਵਧੀ-ਘਾਟੀ ਨਹੀਂ ਸਮਝਦੇ।
ਸੁਮਿਤਰਾ- ਇਹ ਵੀ ਕੋਈ ਗਲ ਏ?
ਭ: ਦ:(ਦ੍ਰਿੜਤਾ ਨਾਲ) ਗਲ ਕਿਉਂ ਨਹੀਂ, ਕਦੀ ਅਜ਼ਮਾ ਲਈਂਂ ਭਾਂਵੇ।
ਸੁਮਿਤਰਾ- ਚੰਗਾ ਭੂਆ ਇਝੇਂਂ ਸਹੀ-ਪਰ ਸਮੇਂ ਨਾਲ ਚਲਨਾਂ ਤੇ ਪੈਂਦਾ ਈ ਏ ਨਾਂ।
ਭ: ਦ:- ਸਮੇਂ ਨੂੰ ਤੇ ਵੱਗ ਗਈ ਏ; ਨਵੀਆਂ ਨਵੀਆਂ ਗਲਾਂ ਤੇ ਨਵੇਂ ਨਵੇਂ ਚਾਲੇ। ਪਰ ਫਸੀ ਨੂੰ ਫੜਕਣ ਕੀ। ਮੈਂ ਵੀ ਤੇਰੇ ਆਖੇ ਲਗ ਕੇ ਕਰੀ ਜਾਨੀਂ ਆਂ, ਨਹੀਂ ਤੇ ਉਸ਼ਾ ਦੇ ਪਿਤਾ ਜੀ ਵੀ ਇਨ੍ਹਾਂ ਗਲਾਂ ਦੇ ਬੜੇ ਉਲਟ ਸਨ। (ਹਉਕਾ ਭਰਦੀ ਏ) ਤੇ ਜੇ ਕੋਠੇ ਉਤੇ ਵਡਕੀ ਨੂੰ ਪਤਾ ਲਗ ਜਾਏ ਤਾਂ ਸੜ੍ਹਾਂ ਈ ਪੀ ਜਾਏ। (ਦੋਵੇ ਕੁਝ ਚਿਰ ਹੌਲੀ ਹੌਲੀ ਗਲਾਂ ਕਰਦੀਆਂ ਨੇ, ਸਮਿਤਰਾ ਠੀਕ ਠੀਕ ਕਰਦੇ ਮੁਸਕਰਾਂਦੀ ਜਾਂਦੀ ਏ)
ਸੁਮਿਤਰਾ- ਭੂਆ ਨਵੇਂ ਜ਼ਮਾਨੇ ਆ ਗਏ ਨੇ ਮੇਰੇ ਤੇਰੇ ਕੀ ਵਸ? (ਹਥ ਘੜੀ ਨੂੰ ਵੇਖ) ਉਹੋ! ਵਕਤ ਤੇ ਬੜਾ ਹੋ ਗਿਆ ਏ,
ਨੌਂ ਵਜਨ ਵਾਲੇ ਨੇਂ। ਉਸ਼ਾ ਕਿਥੇ ਵੇ?
ਭ ਦ:- ਉਹ ਕੋਠੇ ਤੇ ਦਾਦੀ ਕੋਲ ਬੈਠੀ ਹੋਈ ਏ।

-੮-