ਪੰਨਾ:ਝਾਕੀਆਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰੰਜਨ-ਜੀ!
ਅ: ਭੁ- (ਸੋਫੇ ਦੇ ਬਾਜ਼ੂ ਤੇ ਹਥ ਮਾਰਦਾ ਹੋਇਆ) ਤੁਹਾਡੇ ਪ੍ਰਿੰਸੀਪਲ ਪਾਸੋਂ ਵੀ ਤੁਹਾਡੇ ਮੁਤਅਲਕ ਦਰਿਆਫਤ ਕੀਤਾ।
ਨਿਰੰਜਨ- ਜੀ!
ਅ: ਭੂ- (ਰੋਹਬ ਨਾਲ) ਤੁਹਾਨੂੰ ਮਿਲਕੇ ਬੜੀ ਖ਼ੁਸ਼ੀ ਹੋਈ ਏ।
ਨਿਰੰਜਨ- (ਹਥ ਜੋੜਦਾ ਹੋਇਆ) ਬੜੀ ਕ੍ਰਿਪਾ ਏ ਆਪ ਦੀ!
ਅ: ਭੂ- ਇਥੇ ਹੋਸਟਲ ਵਿਚ ਹੀ ਰਹਿੰਦੇ ਹੋ?
ਨਿਰੰਜਨ- ਹਾਂ ਜੀ!
ਅ: ਭੂ- ਤੁਹਾਨੂੰ ਸੂਰਤ ਮਿਲਜ਼ ਵਾਲਿਆਂ ਦੀ ਕੋਈ ਮਾਂਗ ਆਈ ਏ?
ਨਿਰੰਜਨ- (ਕੁਝ ਫੁਰਤੀ ਨਾਲ) ਜੀ ਹਾਂ, ਉਨ੍ਹਾਂ ਮੈਨੂੰ ੬੦੦) ਮਾਹ-ਵਾਰ ਆਖਿਆ ਹੈ (ਜੇਬ ਵਿਚੋਂ ਲਿਫ਼ਾਫਾ ਕਢਦਾ ਹੈ)।
ਅ: ਭੂ--[ਚਿਠੀ ਪੜ੍ਹ ਕੇ] ਉਹ! ਤੁਸੀ ਤਾਂ ਬੜੇ ਚਾਲਾਕ ਹੋ?
ਨਿਰੰਜਨ-[ਮੁਸਕ੍ਰਾਂਦਾ ਹੋਇਆ ਸਿਰ ਨੀਵਾਂ ਕਰ ਕੇ] ਆਪ ਦੇ ਬਚੇ ਹਾਂ ਜੀ, ਚਾਲਾਕ ਕੀ ਹੋਣਾ ਏ?
ਅ: ਭੂ-- ਵਾਕਈ ਬੜੇ ਸਿਆਣੇ ਹੋ।

(ਨਿਰੰਜਨ ਚੁਪ ਰਹਿੰਦਾ ਹੈ)



ਅ: ਭੂ- ਹਾਂ ਮੈਂ ਅਫਵਾਹ ਜਿਹੀ ਸੁਣੀ ਸੀ, ਕਿ ਤੁਸਾਂ ਆਪਣੇ ਰਿਸ਼ਤੇ ਦੇ ਮੁਤਅਲਕ ਮਿ: ਰਾਮ ਰਤਨ ਦੀ ਲੜਕੀ ਮਿ: ਉਸ਼ਾ ਲਈ ਗਲ ਬਾਤ ਕੀਤੀ ਏ।
ਨਿਰੰਜਨ- ਨੀ ਹਾਂ ਕਰੀਬਨ ਮੁਕੰਮਲ ਹੀ ਸਮਝੋ।
ਅ: ਭੂ- ਮਗਰ.............ਮਿ: ਰਾਮ ਰਤਨ ਦੇ ਗ਼ੁਜ਼ਰ ਜਾਣ ਤੋਂ ਪਿਛੋਂ ਉਹਨਾਂ ਦੇ ਘਰ ਦੀ ਮਾਲੀ ਹਾਲਤ ਕੋਈ ਏਨੀ ਹਛੀ ਨਹੀਂ।
ਨਿਰੰਜਨ- ਜੀ ਹਾਂ, ਮਗਰ ਮੈਂ ਪੈਸੇ ਨੂੰ ਕੋਈ ਜ਼ਰੂਰੀ ਨਹੀਂ ਸਮਝਦਾ।

-੧੭-