ਪੰਨਾ:ਝਾਕੀਆਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਆਇਆ ਢੇਰ ਤੇ, ਝੋਲੀਆਂ ਭਰ ਕੇ ਲੈ ਗਿਆ। ਸ਼ਹਿਰਾਂ ਦੇ ਸਾਰੇ ਬਪਾਰ,
ਲੈਣ-ਦੇਣ ਜਟ ਦੀਆਂ ਫਸਲਾਂ ਦੇ ਸਿਰ ਤੇ ਟੁਰਦੇ ਨੇ। ਪਰ ਦੂਜੇ ਪਾਸੇ ਸ਼ਹਿਰੀਏ ਨੇ, ਕੋਈ ਘਰ ਆ ਜਾਏ
ਡੰਗ ਰੋਟੀ ਖੁਆਣੋ ਮਰਦੇ ਨੇ।
ਵਰਿਆਮ- (ਬੇ-ਤਸੱਲੀ ਵਿਚ ਸਿਰ ਮਾਰ ਕੇ) ਅਜਬ ਈ ਗਲ ਏ।

ਮਾਮੂਲੀ ਜਿਹਾ ਕੋਟ, ਪਤਲੂਨ ਤੇ ਸਿਰ ਉਤੇ ਟੋਪ ਪਾਈ ਇਕ ਸਾਹਬ ਜਿਹਾ ਆਉਂਦਾ ਦਿਸਦਾ ਹੈ,
ਜਿਹੜਾ ਚਿਹਰੇ ਤੋਂ ਘਾਬਰਿਆ ਹੋਇਆ ਭਾਸਦਾ ਹੈ———ਉਹਦੇ ਪਿਛੇ ਇਕ ਇਸਤ੍ਰੀ, ਸਾੜ੍ਹੀ ਬਨ੍ਹੀ ਹੋਈ,
ਪੈਰੀਂ ਸੈਂਡਲ, ਚੰਗੀ ਫੈਸ਼ਨਦਾਰ ਆਉਂਦੀ ਦਿਸਦੀ ਹੈ।

ਵਰਿਆਮ- (ਦੋਹਾਂ ਨੂੰ ਆਉਂਦਿਆਂ ਤਕ ਕੇ) ਅਲੀ! ਏਧਰ ਈ ਪਏ
ਆਉਂਦੇ ਨੇ।
ਅਲੀ- (ਗਹੁ ਨਾਲ ਤਕਦਾ ਹੋਇਆ) ਆਹੋ।

ਦੋਵੇਂ ਆਉਂਦੇ ਨੇ। ਇਸਤ੍ਰੀ ਥੋੜੀ ਦੂਰ ਝਕਦੀ ਹੋਈ ਖਲੋ ਜਾਂਦੀ ਹੈ ਤੇ ਮਰਦ ਅਗਾਂਹ ਆ ਕੇ
ਤਿੰਨ ਚਾਰ ਗਜ਼ ਤੇ ਖਲੋ ਜਾਂਦਾ ਹੈ।

ਸਾਹਬ- (ਘਬਰਾਇਆ ਹੋਇਆ) ਹਥ ਜੋੜਨਾਂ ਸਰਦਾਰ ਜੀ ਮਹਾਰਾਜ!
ਵਰਿਆਮ- [ਓਹਦੇ ਵਲ ਤਕ ਕੇ] ਆਓ ਜੀ! ਬਾਬੂ ਜੀ ਕਿਥੋਂ ਆਏ ਹੋ ?

ਸਾਹਬ- ਜੀ ਆਏ ਤਾਂ ਸ਼ਹਿਰੋਂ ਹਾਂ, ਪਰ ਥੱਕ ਬੜੇ ਗਏ ਹਾਂ, ਕੁਝ ਨੂੰ ਇਥੋਂ ਖਾਣ ਨੂੰ ਮਿਲ ਜਾਏਗਾ?
ਵਰਿਆਮ- [ਹੱਸ ਕੇ] ਖਾਣ ਨੂੰ? ਜੀ ਗੁੜ ਹੋਵੇਗਾ, ਗਾਜਰਾਂ

-੨੮-