ਪੰਨਾ:ਝਾਕੀਆਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰਿਆਮ- ਕਿੰਨੀ ਕੁ ਤਲਬ ਮਿਲਦੀ ਏ?
ਦੇਸ--- ਪੈਂਤੀ ਰੂਪੈ।
ਵਰਿਆਮ-- ਪੈਂਤੀ ਰੁਪੈ? ਚੰਗੀ ਤਲਬ ਏ।
ਦੇਸ --- ਕੀ ਚੰਗੀ ਏ ਵਰਿਆਮ ਸਿੱਘਾ, ਸ਼ਹਿਰਾਂ ਦੇ ਖਰਚਾਂ ਦਾ ਵੀ
ਕੁਝ ਨਾਂ ਪੁਛ।
ਵਰਿਆਮ- ਬੜਾ ਚੰਗਾ ਏ ਫਿਰ ਵੀ।
ਦੇਸ------ [ਹੌਲੀ ਜਹੀ] ਤੇ ਹਾਂ ਮੈਂ ਤਾਂ ਮੁਸੀਬਤ ਦਾ ਮਾਰਿਆ ਲਗਾ ਫਿਰਨਾਂ, ਚੰਗੀ ਕਿਸਮਤ ਨਾਲ
ਈ ਤੁਹਾਡਾ ਮੇਲ ਹੋ ਗਿਆ।
ਵਰਿਆਮ--- [ਕਾਹਲੀ ਨਾਲ] ਕਿਉਂ? ਕੀ ਗਲ ਏ?
ਦੇਸ- (ਠਠੰਬਰ ਕੇ) ਗਲ ਇਹ ਹੈ ਕਿ ਜਿਸ ਸਕੂਲ ਵਿਚ ਮੈਂ ਪੜ੍ਹਾਂਦਾ ਹਾਂ, ਓਹਦੇ ਨਾਲ ਹੀ ਇਕ ਕੁੜੀਆਂ ਦਾ ਸਕੂਲ ਏ।
ਵਰਿਆਮ- (ਗਹੁ ਨਾਲ ਸੁਣਦਾ ਹੋਇਆ) ਫਿਰ?
ਦੇਸ- [ਇਸਤ੍ਰੀ ਵਲ ਇਸ਼ਾਰਾ ਕਰ ਕੇ] ਇਹ ਓਸ ਸਕੂਲ ਵਿਚ ਪੜ੍ਹਾਂਦੇ
ਸਨ।
ਵਰਿਆਮ- ਤੇ ਹੁਣ ਨਹੀਂ?
 ਦੇਸ- ਸੁਣੋ ਨਾ! ਇਹ ਓਥੇ ਵਿਧਵਾ ਆਸ਼੍ਰਮ ਵਿਚ ਰਹਿੰਦੇ ਨੇ।
ਵਰਿਆਮ-- ਕਿਉਂ?
ਦੇਸ-- ਕਿਉਂਕਿ ਵਿਧਵਾ ਦਾ ਹੋਰ ਕੋਈ ਆਸਰਾ ਨਹੀਂ ਸੀ।
ਵਰਿਆਮ- (ਅਫ਼ਸੋਸ ਨਾਲ ਸਿਰ ਹਿਲਾਂਦਾ ਹੋਇਆ) ਓਹੋ।
ਦੇਸ-- ਮੈਂ ਪਹਿਲਾਂ ਆਪ ਸੋਚਿਆ, ਫਿਰ ਇਨ੍ਹਾਂ ਨਾਲ ਸਲਾਹ ਕੀਤੀ, ਪਰ ਜਦੋਂ ਅਸਾਂ ਆਸ਼ਰਮ
ਵਾਲਿਆਂ ਨੂੰ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਅਠ ਸੌ ਰੁਪਿਆ ਉਨ੍ਹਾਂ ਨੂੰ ਦੇ ਕੇ ਇਨ੍ਹਾਂ ਨਾਲ ਵਿਆਹ ਕਰਾ ਸਕਦਾ ਹਾਂ।
ਵਰਿਆਮ-- ਓਹ ਕਿਹਾ?

-੩੨-