ਪੰਨਾ:ਝਾਕੀਆਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਸ- ਬਸ, ਉਨ੍ਹਾਂ ਲੋਕਾਂ ਨੇ ਇਹ ਵਿਹਾਰ ਬਣਾਇਆ ਹੋਇਆ ਏ।
ਵਰਿਆਮ- (ਹੈਰਾਨੀ ਨਾਲ) ਹਛਾ। ਇੰਝ ਵੀ ਕਰਦੇ ਨੇ?
ਦੇਸ- ਸਭ ਕੁਝ। ਇਨ੍ਹਾਂ ਆਪਣੇ ਦੁਖ ਦੀਆਂ ਹੋਰ ਵੀ ਕਈ ਗਲਾਂ ਦਸੀਆਂ, ਸੋ ਮੈਂ ਇਨ੍ਹਾਂ ਨੂੰ ਕਿਸੇ ਨੂੰ ਦਸੇ, ਪੁਛੇ ਤੋਂ ਬਿਨਾਂ ਇਥੇ ਨਾਲ ਲੈ ਆਇਆ, ਆਪਣਿਆਂ ਬਨਾਣ ਵਾਸਤੇ।
ਵਰਿਆਮ- ਫਿਰ?
ਦੇਸ- ਫਿਰ ਕੀ? ਆਪਣੇ ਪਿੰਡ ਜਾ ਰਿਹਾ ਸਾਂ ਜਕੋਤਕਿਆਂ ਵਿਚ
ਈ, ਕੋਈ ਆਸਰਾ ਲੈਣ, ਪਰ ਹੁਣ.....(ਝਕ ਜਾਂਦਾ ਹੈ)
ਵਰਿਆਮ- ਪਰ ਉਹ ਆਸ਼ਰਮ ਵਾਲੇ ਰੇੜਕਾ ਤੇ ਨਹੀਂ ਪਾਣ ਲਗੇ।
ਦੇਸ- ਜਦ ਇਨ੍ਹਾਂ ਦੀ ਮਰਜ਼ੀ ਨਾਲ ਮੈਂ ਲਿਆਇਆਂ ਤਾਂ ਕਾਨੂੰਨਣ
ਤੇ ਉਹ ਕੁਝ ਨਹੀਂ ਕਰ ਸਕਦੇ, ਪਰ ਹੋਰ ਨਾ ਕੁਝ ਝਗੜਾ ਝਗੜਾ ਖੜਾ ਕਰਨ। (ਇਸਤ੍ਰੀ ਵਲੋਂ ਤਕ ਕੇ) ਕਿਉਂ ਬਿਮਲਾ
ਜੀ! ਤੁਹਾਡਾ ਕੀ ਖ਼ਿਆਲ ਏ?
ਬਿਮਲਾ- ਸਾਡਾ ਮੈਨੇਜਰ ਬੜਾ ਚਾਲਾਕ ਏ। ਸ਼ਰਾਰਤ ਤੇ ਝਗੜਾ ਐਂਵੇ ਖੜਾ ਕਰ ਦੇਂਦਾ ਏ।
ਵਰਿਆਮ- (ਚਮਕ ਕੇ) ਪਰਵਾਹ ਨਹੀਂ; ਤੁਸੀਂ ਮੇਰੇ ਪ੍ਰਾਹੁਣੇ ਹੋ, ਮੇਰੇ ਘਰ ਆਏ ਹੋ, ਇਹਨੂੰ
ਆਪਣਾਂ ਘਰ ਸਮਝ ਕੇ ਰਹੋ, ਜੋ ਕੁਝ ਹੋਵੇਗਾ, ਸਿਰ ਤੇ ਝਲਾਂਗਾ। ਇਥੇ ਹੀ ਤੁਹਾਡਾ ਦੋਹਾਂ ਦਾ.....
ਦੇਸ- (ਇਹਸਾਨ ਭਰੀਆਂ ਨਜ਼ਰਾਂ ਨਾਲ) ਬੜੀ ਮਿਹਰਬਾਨੀ ਏ ਤੁਹਾਡੀ। ਅਸੀ ਤੇ ਘਾਬਰੇ ਹੋਏ.... .
ਵਰਿਆਮ- ਘਾਬਰਣ ਦੀ ਲੋੜ ਨਹੀਂ, ਇਹ ਆਪਣਾ ਘਰ ਹੀ ਸਮਝ ਲੌ । ਚੰਗਾ ਤੁਸੀ ਥੋੜਾ ਆਰਾਮ ਕਰ ਲਓ, ਮੈਂ ਹੁਣੇ ਆਉਂਦਾਂ। ਚਾਚੀ ਰੋਟੀ ਲੈ ਕੇ ਆਉਂਦੀ ਹੀ ਹੋਵੇਗੀ ।
ਜਾਂਦਾ ਹੈ।

-੩੩-