ਪੰਨਾ:ਝਾਕੀਆਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਫਿਰ ਸਾਰਿਆਂ ਦੇ ਚੇਹਰਿਆਂ ਵਲੋਂ ਤਕਦਾ ਏ ਤੇ ਪਿਓ
ਦੀ ਨੁਹਾਰ ਤੋਂ ਜਭ ਕੁਝ ਸਮਝ ਕੇ ਲਾਲ-ਪੀਲਾ ਹੋ
ਜਾਂਦਾ ਏ)
ਵਰਿਆਮ—(ਦੇਸ ਰਾਜ ਦਾ ਹਥ ਫੜਕੇ ਬਹਿ ਜਾ ਓਏ ਏਥੇ-ਜਾਣਾਂ ਏ! ਕਿਥੇ ਜਾਣਾਂ ਏ?
ਦੇਸ—ਵਰਿਆਮ! ਤੂੰ ਨਹੀਂ ਸਮਝਦਾ........ਬਸ ਹੁਣ ਇਹੀ ਠੀਕ ਏ
ਵਰਿਆਮ—(ਚਮਕ ਕੇ) ਮੈਂ ਸਭ ਸਮਝਨਾਂ, ਸਭ ਜਾਣਨਾ। ਈਹੋ ਈ ਗਲ ਏ ਕਿ ਲੋਕੀ ਗਲਾਂ ਕਰਦੇ ਨੇ, ਪਏ ਕਰਨ। ਕੀ ਕਦੀ ਭੈਣਾਂ ਭਰਾ ਹਸੇ ਖੇਡੇ ਨਹੀਂ, ਦਿਉਰ, ਭਰਜਾਈਆਂ ਠਠੇ ਨਹੀਂ ਕਰਦੇ, ਭਰਾਵਾਂ ਕੋਲ ਭਰਾ ਨਹੀਂ ਰਹਿੰਦੇ? ਲੰਬਰਦਾਰ ਹਸਾ ਸਿੰਘ ਆਖਦੈ, ਮੈਂ ਧੀ ਨਹੀਂ ਦੇਣੀ, ਨਾਂ ਦਵੈ-ਮੈਂ ਸਾਰੀ ਉਮਰ ਇੰਝੇ ਰਹਿ ਲਵਾਂਗਾ।
ਦੇਸ—ਸਬਰ ਕਰੋ ਵਰਿਆਮ! ਨਹੀਂ ਕੋਈ ਗਲ ਨਹੀਂ।
ਵਰਿਆਮ—ਗਲ ਕਿਉਂ ਨਹੀਂ? ਚਾਚਾ ਆਖਦੇ ‘ਸਾਡੀ ਨਮੋਸ਼ੀ ਹੁੰਦੀ ਏ, ਅਸੀਂ ਮੁਕਦਮਿਆਂ ਵਿਚ ਫਸ ਜਾਵਾਂਗੇ, ਸਾਨੂੰ ਕੈਦਾਂ ਭੋਗਣੀਆਂ ਪੈਣਗੀਆਂ, ਐਹ ਹੋਵੇਗਾ, ਔਹ ਹੋਵੇਗਾ, ਕਿਸੇ ਗਲ ਦੀ ਪਰਵਾਹ ਨਹੀਂ, ਮੈਂ ਸਭ ਕੁਝ ਆਪਣੇ ਸਿਰ ਤੇ ਝਲਾਂਗਾ, ਖਜਲ ਵੀ ਹੋਵਾਂਗਾ, ਕੈਦ ਵੀ ਹੋਵਾਂਗਾ ਤੇ ਜੇ ਲੋੜ ਪਈ ਤਾਂ ਜਾਣ ਵੀ ਦੇ ਦਿਆਂਗਾ। ਉਹ ਮਰਦ ਕੀ ਜਿਹੜਾ ਕੌਲ ਨਾ ਪਾਲ ਉਹ ਸਜਨ ਕੀ ਜਿਹੜਾ ਬਾਂਹ ਦੇ ਕੇ ਔਖੇ ਵੇਲੇ ਖਿਚ ਲਵੇ।
ਬਖ਼ਤ—ਦੇਖ ਵਰਿਆਮ! ਅਮਨ ਨਾਲ ਗਲ ਕਰ, ਕੀ ਹਰਜ ਏ ਜੋ ਇਹ ਕਿਸੇ ਹੋਰ ਥਾਂ ਬੰਦੋਬਸਤ ਕਰ ਲੈਣ। ਇਥੇ ਹੁਣ ਸਾਰੀ ਲੁਕਾਈ ਨੂੰ ਪਤਾ ਲਗ ਗਿਐ, ਪੁਲਸ ਭਲਕੇ ਈ ਅਪੜ ਪੈਣੀ ਏ।

-੪੧-