ਪੰਨਾ:ਝਾਕੀਆਂ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



ਵਰਿਆਮ—(ਜੋਸ਼ ਵਿਚ) ਫਿਰ ਕੀ ਹੋਵੇਗਾ? ਜੋ ਹੋਣਾ ਹੋਇਆ ਇਕੋ ਵਾਰੀ ਵੇਖ ਲਵਾਂਗੇ। ਅਸੀਂ ਕੋਈ ਭਗੌੜੇ ਆਂ, ਜੇ ਭਜਦੇ ਫਿਰੀਏ॥ ਜੋ ਇਨਾਂ ਜੋਗੀ ਸਾਡੇ ਘਰ ਥਾਂ ਨਹੀਂ ਤਾਂ ਮੈਂ ਵੀ ਇਥੇ ਨਹੀਂ ਰਹਿ ਸਕਦਾ, ਜਿੰਨਾ ਚਿਰ ਇਨ੍ਹਾਂ ਤੇ ਮੁਸੀਬਤ ਏ, ਇਨ੍ਹਾਂ ਨਾਲ ਰਹਿ ਕੇ ਮੁਸੀਬਤ ਝਾਗਾਂਗਾ, ਵਾਹੀ ਨਾ ਸਹੀ, ਮਜੂਰੀ ਕਰਾਂਗਾ। (ਇਕ ਆਦਮੀ ਖਤਰੇਟਿਆਂ ਵਾਲੇ ਕਪੜੇ, ਦਾਖ਼ਲ ਹੋਂਦਾ ਏ)

ਦੇਸ—ਖ਼ੁਸ਼ ਹੋ ਕੇ) ਆਓ, ਮਾਮਾ ਜੀ! ਪੈਰੀ ਪੌਣਾ।

ਬਖਤ— ਹਈ ਸ਼ਾਵਾ ਸੋ! ਲੰਧੇ ਸ਼ਾਹ ਆ ਗਏ ਨੇ, ਧੰਨ ਭਾਗ! (ਉਠਦਾ ਏ)

ਲਧੇ ਸ਼ਾਹ— (ਹਥ ਜੋੜਦਾ ਏ ਰਾਮ! ਰਾਮ! ਚੌਧਰੀ ਜੀ! (ਦੇਸ ਵਲ ਤਕ ਕੇ) ਵਲ ਏਂ ਦੇਸ! (ਵਰਿਆਮ ਵਲ ਤਕ ਕੇ) ਸੁਣਾਓ ਚੌਧਰੀ ਜੀ, ਤੁਹਾਡਾ ਕੀ ਹਾਲ ਹਵਾਲ ਏ?

ਦੇਸ— ਤੁਸੀ ਦਸੋ, ਮਾਮਾ ਜੀ! ਕੀ ਗਲ ਏ?

ਲ: ਸ਼ਾ:— (ਖ਼ੁਸ਼ੀ ਖ਼ੁਸ਼ੀ) ਸਭ ਠੀਕ ਹੋ ਗਿਐ।
 
ਦੇਸ— ਵਰਿਆਮ-(ਉਤਾਵਲਾ ਹੋ ਕੇ) ਕੀ ਠੀਕ ਹੋ ਗਿਐ?

ਲ: ਸ਼ਾ:—-ਮੈਂ ਹੁਣ ਸ਼ਹਿਰੋਂ ਈ ਪਿਆ ਆਉਣਾ। ਆਸ਼ਰਮ ਵਾਲਿਆਂ ਨਾਲ ਸਭ ਫੈਸਲਾ ਕਰ ਆਇਆਂ (ਤੇ ਜੇਬ ਵਿਚੋਂ ਕਾਗਜ਼ ਕਢ ਕੇ) ਇਹ ਲਿਖਵਾ ਵੀ ਲਿਆਇਆਂ। ਉਨ੍ਹਾਂ ਮੁਕੱਦਮਾ ਵਾਪਸ ਲੈ ਲਿਆ ਏ।

ਵਰਿਆਮ:—-ਖ਼ੁਸ਼ੀ ਨਾਲ ਫੁਲ ਕੇ) ਵਾਹ ਵਾ!

ਬਖਤ—ਸ਼ੁਕਰ ਏ ਰਬ ਦਾ!

ਲਧੇ ਸ਼ਾਹ—ਅਸੀਂ ਸਵੇਰੇ ਜਾ ਰਹੇ ਆਂ, ਦੋ ਚਹੁੰ ਦਿਨਾਂ ਵਿਚ ਦੇਸ ਦਾ ਵਿਆਹ ਕਰਨਾ ਏ।

-੪੨-