ਪੰਨਾ:ਝਾਕੀਆਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਰਿਆਮ—ਕਿਥੇ ਜਾਉਗੇ? ਵਿਆਹ ਅਸੀ ਭਲਕੇ ਏਥੇ ਹੀ ਕਰ ਦੇਨੇ ਆਂ।
ਲ: ਸ਼ਾ:— ਆਪਣੇ ਪਿੰਡ....
ਵਰਿਆਮ—(ਗਲ ਟੋਕ ਕੇ) ਆਪਣੇ ਪਿੰਡ ਕੀ ਏ? ਇਹ ਨਹੀਂ ਆਪਣਾ ਪਿੰਡ? ਭਲਕੇ ਈ ਵਿਆਹ ਹੋਵੇਗਾ ਇਥੇ, ਪਰਸੋਂ ਸਾਰੇ fਪਿੰਡ ਦੀ ਰੋਟੀ ਕਰਾਂਗੇ, ਸ਼ਾਹ ਜੀ।
ਲ: ਸ਼ਾ:— ਤੇ ਪਿੰਡ ਫਿਰ ਜਾਣ?
{{Block center|<poem>ਵਰਿਆਮ—ਜਾਣ ਜਾਂ ਨਾ ਜਾਣ, ਸਾਨੂੰ ਏਥੇ ਅੰਞਾਣਿਆਂ ਤੇ ਸਿਆਣਿਆਂ ਨੂੰ ਪੜਾਣ ਵਾਸਤੇ ਮਾਸਟਰ ਦੀ ਵੀ ਲੋੜ ਏ ਤੇ ਮਾਸਟਰਾਣੀ ਦੀ ਵੀ, ਇਹ ਜੋੜੀ ਆਪੇ ਬਣੀ ਬਣਾਈ ਆ ਗਈ ਏ। ਕੀ ਕਰਨਾ ਏਂ ਹੁਣ ਫਿਰ ਸ਼ਹਿਰਾਂ ਦੇ ਗੰਦ ਵਿਚ ਜਾ ਕੇ। ਏਨਾਂ ਨੂੰ ਏਥੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦੇਣ ਲਗੇ। ਏਨਾਂ ਵਾਸਤੇ ਘਰ ਮੈਂ ਨੀਯਤ ਕਰ ਛਡਿਆ ਏ, ਬਾਹਰਲਾ ਘਰ, ਕਿਉਂ ਚਾਚਾ?

ਬਿਮਲਾ ਘੁੰਡ ਕਢੀ ਲਲ੍ਹੇ ਸ਼ਾਹ ਦੀ ਪੈਰੀਂ ਹਥ ਲਾਂਦੀ
ਏ, ਬਖ਼ਤਾਵਰ ਸਿੰਘ ਲਧੇ ਸ਼ਾਹ ਦੀ ਬਾਂਹ ਫੜ ਕੇ ਮੰਜੇ
ਤੇ ਬਿਠਾਂਦਾ ਏ ਤੇ......... ਦੇਸ ਰਾਜ ਅਗਾਂਹ ਵਧ ਕੇ
ਵਰਿਆਮ ਨੂੰ ਘੁਟ ਕੇ ਜਫੀ ਵਿਚ ਲੈਂਦਾ ਏ ਤੇ ਅਖੋਂ

ਧੰਨਵਾਦ ਦੇ ਅਥਰੂ ਕਿਰਦੇ ਨੇ।

-ਪਰਦਾ-

-੪੩-