ਪੰਨਾ:ਝਾਕੀਆਂ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ—(ਚਾਲ ਚਲ ਕੇ) ਚਰਨ ਦਾਸ! ਬਸ ਹੁਣ ਦੋਂਹ-ਚਹੁੰ ਚਾਲਾਂ ਵਿਚ ਮਾਤ ਏ।

ਚਰਨ ਦਾਸ—(ਮੋਹਰੇ ਉਤੇ ਹਥ ਰੱਖ ਕੇ ਸੋਚਦਾ ਹੋਇਆ) ਹੱਛਾ ਭਈ? ਕਦੀ ਪੋਤੇ ਦੀਆਂ ਕਦੀ ਬਾਬੇ ਦੀਆਂ।

ਪਹਿਲਾ—(ਜਿਤ ਦੀ ਉਮੈਦ ਦੀ ਖ਼ੁਸ਼ੀ ਵਿਚ) ਵਧਾਅ! ਵਧਾਅ!! ਵਜ਼ੀਰ ਨੂੰ ਅਗਾਂ ਵਧਾਅ, ਨਿਕਲੇ ਜ਼ਰਾਂ ਮਦਾਨ ਵਿਚ। ਚਰਨ ਦਾਸ—(ਚਮਕ ਕੇ) ਹੇ ਐਹ ਲੈ। (ਤੇ ਰੁਖ਼ ਮਾਰ ਕੇ ਉਤਾਂਹ ਉਛਲਾਦਾ ਹੈ)

ਪਹਿਲਾ—(ਅਫ਼ਸੋਸ ਨਾਲ ਸਿਰ ਹਿਲਾਂਦਾ) ਠੀਕ! ਠੀਕ!!

ਚਰਨ ਦਾਸ—ਹਾਂ, ਜ਼ਰਾ ਐਧਰ ਤਕ ਵਿਸ਼ਵਾ ਨਾਥ! (ਤੇ ਉਹ ਇਕ ਫੀਲਾ ਮਾਰ ਲੈਂਦਾ ਹੈ)

ਵਿਸ਼ਵਾ ਨਾਥ—ਓਹੋ! ਇਹ ਤਾਂ ਬਾਜ਼ੀ ਹੀ ਉਲਟ ਚਲੀ ਏ।

(ਅਗਲੀ ਚਾਲ ਚਲਣ ਲਈ ਡੂੰਘੀ ਸੋਚ ਵਿਚ ਪੈ ਜਾਂਦਾ
ਏ, ਕਿ ਨਾਲ ਦੇ ਕਮਰੇ ਵਿਚੋਂ ਹਾਏ ਹਾਏ ਦੀ ਅਵਾਜ਼
ਕੰਨੀ ਪੈਂਦੀ ਹੈ। ਵਿਸ਼ਵਾ ਨਾਥ ਸੁਣ ਕੇ ਨਕ ਵਟਦਾ ਹੈ
ਤੇ ਮੋਹਰਾ, ਚਲਦਾ ਹੈ)

ਚਰਨ ਦਾਸ—(ਮੋਹਰਾ ਫੜ ਕੇ ਚਲਣ ਈ ਲਗਦਾ ਹੈ ਕਿ ਓਹੀ ਹਾਏ ਹਾਏ ਦੀ ਆਵਾਜ਼ ਸੁਣਦਾ ਹੈ) ਯਾਰ ਇਹ ਤਾਂ ਭਰਜਾਈ ਦੀ ਆਵਾਜ਼ ਹੈ। ਅਜੇ ਕੁਝ ਫ਼ਰਕ ਨਹੀਂ ਪਿਆ?

ਵਿਸ਼ਵਾ ਨਾਥ—ਕੁਝ ਮੂੰਹ ਵਟ ਕੇ) ਕੁਝ ਇੰਝੇ ਈ ਹੈ। ਤੂੰ ਮੋਹਰਾ ਚਲ।

ਚਰਨ ਦਾਸ—ਨਹੀਂ ਨਹੀਂ! ਪਹਿਲਾਂ ਪਤਾ ਤਾਂ ਕਰ ਜਾ ਕੇ।

ਵਿਸ਼ਵਾ ਨਾਥ—ਚਲ ਯਾਰ! ਇਹ ਤੇ ਇੰਝੇ ਈ ਰਹਿਣਾ ਏ।

-੪੬-