ਪੰਨਾ:ਝਾਕੀਆਂ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਰਨ ਦਾਸ— ਕੁਝ ਹਮਦਰਦੀ ਵੀ ਚਾਹੀਦੀ ਏ, ਤੁਹਾਡਾ ਫ਼ਰਜ਼......?

ਵਿਸ਼ਵਾ ਨਾਥ— (ਚਰਨ ਦਾਸ ਅਜੇ ਗਲ ਮੁਕਾ ਨਹੀਂ ਬੈਠਾ ਕਿ ਉਚੀਆਂ ਅਵਾਜ਼ਾਂ ਦੇਂਦਾ ਏ) ਕੁੱਤਾ! ਕਾਂਤਾ!!

ਕੋਈ ਉਤਰ ਨਹੀਂ ਆਉਂਦਾ

ਵਿਸ਼ਵਾ ਨਾਥ—ਤੂੰ ਖੇਡ, ਯਾਰ! ਮੇਰੀ ਤੇ ਬਾਜ਼ੀ ਹਰਦੀ ਪਈ ਏ।

ਚਰਨ ਦਾਸ—-ਤੂੰ ਵੀ ਅਜੀਬ ਆਦਮੀ ਏਂ। ਮੈਂ ਨਹੀਂ ਖੇਡਦਾ।

ਵਿਸ਼ਵਾ ਨਾਥ—(ਫਿਰ ਆਵਾਜ਼ਾਂ ਦੇਦਾ ਹੈ) ਕਾਂਤਾ! ਕਾਂਤਾ!!

ਝਟ ਕੁ ਮਗਰੋਂ ਇਕ ਚੌਦਾਂ ਪੰਦਰਾਂ ਸਾਲਾਂ ਦੀ ਕੁੜੀ
ਸਵੈਟਰ ਉਣਦੀ ਉਣਦੀ ਦਰਵਾਜ਼ੇ ਵਿਚੋਂ ਅੰਦਰ ਆਉਂਦੀ
ਦਿਸਦੀ ਹੈ। ਓਹਦੇ ਕਪੜੇ ਸੁਥਰੇ ਹਨ ਤੇ ਚੇਹਰੇ ਤੇ
ਕੋਈ ਚਿੰਤਾ ਦਾ ਨਿਸ਼ਾਨ ਨਹੀਂ ਦਿਸਦਾ।

ਕਾਂਤਾ-(ਸਵੈਟਰ ਉਣਦੀ ੨ ਉਤਾਂਹ ਤਕ ਕੇ) ਬਾਬੂ ਜੀ! ਤੁਸਾਂ ਅਵਾਜ਼ ਦਿਤੀ ਸੀ? ਵਿਸ਼ਵਾ ਨਾਥ—ਹਾਂ! ਕਿਥੇ ਸੈਂ? ਬੜੀਆਂ ਵਾਜ਼ਾਂ ਦਿਤੀਆਂ ਨੇ।

ਕਾਂਤਾ—ਮੈਂ ਤੇ ਧਰ ਕੋਠੇ ਤੇ ਬੈਠੀ ਸਾਂ। ਹੇਠਾਂ ਗਰਮੀ ਸੀ।

ਚਰਣ ਦਾਸ—ਵੇਖ ਬੱਚੁ! ਤੇਰੀ ਮਾਂ ਹਾਏ ਹਾਏ ਪਈ ਕਰਦੀ ਹੈ।

ਕਾਂਤਾ—(ਬੇਪਰਵਾਹੀ ਨਾਲ) ਤੇ ਫਿਰ?

ਚਰਣ ਦਾਸ ਕੁਝ ਬੋਲਨ ਲਗਦਾ ਹੈ ਕਿ ਵਿਸ਼ਵਾ ਨਾਥ
ਵਿਚੋਂ ਈ ਬੋਲ ਪੈਂਦਾ ਹੈ।

ਵਿਸ਼ਵਾ ਨਾਥ—ਵੇਖਨਾਂ ਤੇ ਸੀ ਕਿ, ਕੀ ਹਾਲ ਸੁ!

ਕਾਂਤਾ—ਕੀ ਵੇਖਾਂ? ਅੱਜ ਕਈ ਵਾਰੀ ਗਸ਼ੀ ਆਈ ਏ।

-੪੭-