ਪੰਨਾ:ਝਾਕੀਆਂ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਤਰ ਅਸੀਂ ਰੋਜ਼ ਦੇਖਦੇ ਹਾਂ।

ਇਨ੍ਹਾਂ ਵਿਚੋਂ "ਨਵੋ ਜ਼ਮਾਨੇ" ਸਭ ਤੋਂ ਵਧੇਰੇ ਕਾਮਯਾਬ ਹੈ। ਇਸ ਵਿਚ ਨਾਟਕ ਕਾਰ ਨੇ ਨੌਜਵਾਨਾਂ ਦੇ ਕਰੈਕਟਰ ਨੂੰ ਚੰਗੀ ਤਰ੍ਹਾਂ ਦਰਸਾਇਆ ਹੈ। ਨਿਰੰਜਨ ਵਾਂਗ ਆਮ ਕਾਲਜੀਏਟ ਹਵਾ ਦੇ ਘੋੜਿਆਂ ਤੇ ਸਵਾਰ ਹੁੰਦੇ ਹਨ। ਪਰ ਜਦੋਂ ਦੁਨੀਆਂ ਨਾਲ ਵਾਹ ਪੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਨਿਆਸਰੇ ਬਚੇ ਵਾਂਗ ਮਹਿਸੂਸ ਕਰਦੇ ਹਨ। ਇਸ ਨਾਟਕ ਦੀ ਬੋਲੀ ਪਾਤਰਾਂ ਨੂੰ ਐਨ ਢੁਕਦੀ ਹੈ। "ਮਹਿਮਾਨ ਨਿਵਾਜ਼" ਵਿਚ ਪੇਂਡੂਆਂ ਦੇ ਸਿਧ-ਪਧਰੇ ਪਰ ਕੁਰਬਾਨੀ ਨਾਲ ਨਕਾ ਨਕਾ ਭਰੇ ਹੋਏ ਸੁਭਾਵਾਂ ਦਾ ਝਲਕਾਰ ਹੈ। ਇਸ ਤੋਂ ਬਿਨਾਂ ਕਰਤਾ ਨੇ ਸਾਫ਼ ਦਸ ਦਿਤਾ ਹੈ ਕਿ ਵਿਧਵਾ ਆਸ਼ਰਮ ਜਾਂ ਯਤੀਮ-ਖ਼ਾਨੇ ਕੇਵਲ ਸੁਆਰਥੀ-ਖ਼ਾਨੇ ਹਨ। ‘ਮਹਿਮਾਨ-ਨਿਵਾਜ਼’ ਕੁਝ ਓਪਰਾ ਜਿਹਾ ਨਾ ਲਗਦਾ ਹੈ ਜੇ 'ਪ੍ਰਾਹੁਣੇ' ਜਾਂ ਕੋਈ ਹੋਰ ਪੰਜਾਬੀ ਸ਼ਬਦ ਹੁੰਦਾ ਤਾਂ ਕਿਹਾ ਚੰਗਾ ਲਗਦਾ।

'ਨਈਆ ਖੇਵਨਹਾਰ' ਸਾਡੇ ਸਮਾਜ ਦੀ ਇਕ ਦਰਦਨਾਕ ਝਾਕੀ ਹੈ। ਹਜ਼ਾਰਾਂ ਦੁਖੀ ਇਸਤ੍ਰੀਆਂ ਦੀਆਂ ਕੂਕ ਪੁਕਾਰਾਂ ਸੁਣੀਆਂ-ਅਣਸੁਣੀਆਂ ਹੋ ਰਹੀਆਂ ਹਨ। ਇਕ ਸ਼ਤਰੰਜ-ਬਾਜ ਸ਼ੱਕੀ ਸ਼ੋਹਰ ਨੂੰ ਆਪਣੀ ਮਰ ਰਹੀ ਇਸਤ੍ਰੀ ਨਾਲ ਕੀ! ਕਰਤਾ ਨੂੰ ਜ਼ਿੰਦਗੀ ਦਾ ਕਾਫ਼ੀ ਤਜਰਬਾ ਹੈ, ਹੁਨਰ ਦੀ ਘਾਟ ਅਭਿਆਸ ਨਾਲ ਪੂਰੀ ਹੋ ਸਕਦੀ ਹੈ।

ਮੰਨਾ ਸਿੰਘ ਜੀ ਦਾ ਇਹ ਕਾਮਯਾਬ ਯਤਨ ਸ਼ਲਾਘਾ ਯੋਗ ਹੈ। ਪੂਰਨ ਆਸ ਹੈ ਕਿ ਉਹ ਆਪਣੇ ਕੰਮ ਨੂੰ ਯਤੀਮ ਮਾਂ (ਪੰਜਾਬੀ) ਦੀ ਸੇਵਾ ਲਈ ਆਪਣਾ ਫ਼ਰਜ਼ ਸਮਝ ਕੇ ਜਾਰੀ ਰਖਣਗੇ।

ਮਾਡਲ ਪੰਜਾਬੀ ਕਾਲਜ
ਲਾਹੌਰ
੨੩-੨-੪੧

ਹਰਚਰਨ ਸਿੰਘ