ਪੰਨਾ:ਝਾਕੀਆਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਵਾ ਨਾਥ- ਤੇ ਤੂੰ? ਮੇਰੀ ਕਮੀਜ਼ ਨੂੰ ਬਟਨ ਲਾਏ ਕਿ ਨਹੀਂ?
ਕਾਂਤਾ- ਕਿਥੇ ਬਾਬੂ ਜੀ! ਮੈਂ ਤੇ ਵੇਹਲੀ ਈ ਨਹੀਂ ਹੋਈ। ਭਾਬੋ ਨੇ ਈ ਕੰਮ ਲਾ ਛਡਿਆ। ਕਦੀ ਬਾਰੀ ਖੋਹਲ, ਕਦੀ ਪਾਣੀ ਦੇਹ, ਕਦੀ ਔਹ ਕਰ ਕਦੀ ਐਹ ਕਰ।

(ਹਾਏ ਹਾਏ ਦੀ ਕਰੁਣਾ ਭਰੀ ਆਵਾਜ਼ ਲਗਾਤਾਰ ਆਓਣ ਲਗ ਜਾਂਦੀ ਹੈ———ਵਿਸ਼ਵਾ ਨਾਲ ਛਿਥਿਆਂ ਪੈ ਕੇ ਉਠਦਾ ਏ
ਪੈਰ ਪੁੱਟਦਿਆਂ ਈ ਸ਼ਤਰੰਜ ਦੇ ਮੋਹਰੇ ਪੈਰਾਂ ਥਲੇ ਆ ਜਾਂਦੇ ਨੇ ਤੇ ਉਹਨਾਂ ਦੀ ਬਾਜ਼ੀ ਦਾ ਵਜ਼ੀਰ ਪੈਰ ਦੀ ਠੋਕਰ ਨਾਲ ਰਿੜਦਾ
ਜਾਂਦਾ ਹੈ। ਉਹਦੇ ਪਿਛੇ ਪਿਛੇ ਕਾਂਤਾ ਆਂਉਂਦੀ ਹੈ)

ਦੂਜੀ ਝਾਕੀ



ਸਾਧਾਰਣ ਜਹੇ ਘਰ ਦਾ ਕਮਰਾ, ਇਕ ਮੰਜੇ ਉਤੇ ਇਕ ਇਸਤਰੀ ਪਈ ਹੈ; ਇਹ ਸ਼ੀਲਾ ਕਾਂਤਾ ਦੀ ਭਾਬੋ ਹੈ। ਉਮਰ ੨੦ ਕੁ
ਸਾਲ ਪਰ ਬੀਮਾਰੀ ਦੇ ਕਾਰਨ ਅਤਿ ਨਿਰਬਲ ਹੋਈ ਹੋਈ ਹੈ। ਮੈਲਾ ਜਿਹਾ ਬਿਸਤਰਾ ਹੈ, ਉਪਰ ਇਕ ਕੰਬਲ ਪਿਆ ਹੋਇਆ
ਹੈ। ਪਾਵੇ ਕੋਲ ਇਕ ਗਲਾਸ ਪਾਣੀ ਤੇ ਸ਼ੀਸ਼ੀ ਵਿਚ ਦਵਾਈ ਪਈ ਹੈ। ਵਿਸ਼ਵਾ ਨਾਥ ਦਾਖ਼ਲ ਹੋਂਦਾ ਹੈ ਤੇ ਪਿਛੇ ਪਿਛੇ ਕਾਂਤਾ।}}

ਵਿਸ਼ਵਾ ਨਾਥ- (ਪਹਿਲੋਂ ਕਮਰੇ ਵਿਚ ਚਵ੍ਹਾਂ ਪਾਸੇ ਵੇਖਦਾ
ਹੈ ਤੇ ਫਿਰ ਇਸਤਰੀ ਵਲੋਂ) ਐਹ ਸਾਹਮਣੀ ਬਾਰੀ ਦੀ (ਹਥ ਦੇ ਇਸ਼ਾਰੇ ਨਾਲ) ਚਿਕ ਕਿੰਨੇ ਉਪਰ ਚੁਕੀ ਹੈ?

-੫੧-