ਪੰਨਾ:ਝਾਕੀਆਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਤਾ- ਭਾਬੋ ਨੇ ਆਖਿਆ ਸੀ।
ਵਿ: ਨਾ- (ਸਿਰ ਹਿਲਾ ਕੇ) ਹੂੰ! (ਫਿਰ ਕਾਂਤਾ ਵਲੋਂ ਤਕ ਕੇ) ਕਿਉਂ?
ਕਾਂਤਾ- ਭਾਬੋ ਕਹਿੰਦੀ ਸੀ ਗਰਮੀ ਲਗਦੀ ਏ।
ਵਿ: ਨਾ- ਗਰਮੀ? (ਦੰਦ ਪੀਂਹਦਾ ਤੇ ਸਿਰ ਹਿਲਾਂਦਾ ਹੈ, ਪਤਨੀ ਵਲੋਂ ਗੁਸੇ ਤੇ ਰੋਹਬ ਨਾਲ ਤਕ ਕੇ) ਸ਼ੀਲਾ! ਸ਼ੀਲਾ!! (ਸ਼ੀਲਾ ਬੇਸੁਰਤ ਪਈ ਹੈ ਤੇ ਹਾਏ ਹਾਏ ਕਰ ਰਹੀ ਹੈ)
ਵਿ: ਨਾ- (ਨਫ਼ਰਤ ਨਾਲ) ਏਨੀ ਵੀ ਸ਼ਰਮ ਨਹੀਂ ਕਿ ਨਾਲ ਦੇ ਕਮਰੇ ਵਿਕ ਮਰਦ ਬੈਠੇ ਹਨ ਤੇ ਇਹ ਰੌਲਾ ਪਾਣ ਲਗੀ ਹੋਈ ਏ। ਅਗਾਂਹ ਵਧਦਾ ਹੈ, ਦਵਾਈ ਵਾਲੀ ਸ਼ੀਸ਼ੀ ਨੂੰ ਪੈਰ ਦੀ ਠੋਹਕਰ ਨਾਲ ਪਰ੍ਹਾਂ ਕਰ ਦੇਂਦਾ ਹੈ ਤੇ ਸ਼ੀਲਾ ਦੇ ਮੂੰਹ
ਤੋਂ ਕਪੜਾ ਪਰ੍ਹਾਂ ਕਰਦਾ ਹੈ।
ਵਿ: ਨਾ- (ਸ਼ੀਲਾ ਦੇ ਭਿਆਨਕ ਚੇਹਰੇ ਨੂੰ ਵੇਖ ਕੇ ਤੇ ਉਹਦਾ ਸਿਰ ਆਪਣੇ ਹਥਾਂ ਨਾਲ ਹਿਲਾ ਕੇ) ਸ਼ੀਲਾ! ਸ਼ੀਲਾ!!
ਸ਼ੀਲਾ ਕੋਈ ਉਤਰ ਨਹੀਂ ਦੇਂਦੀ, ਦਰਵਾਜ਼ੇ ਵਿਚੋਂ ਰੂਪ ਲਾਲ ਦਾਖ਼ਲ ਹੋਂਦਾ ਹੈ।
ਰੂਪ ਲਾਲ- (ਹਥ ਜੋੜ ਕੇ) ਲਾਲਾ ਜੀ! ਪ੍ਰਣਾਮ!

ਵਿਸ਼ਵਾ ਨਾਥ ਮੂੰਹ ਮੋੜ ਕੇ ਤਕਦਾ ਹੈ ਤੇ ਤਿਊੜੀ ਵੱਟ ਕੇ ਫਿਰ ਸ਼ੀਲਾ ਵਲ ਮੂੰਹ ਫੇਰ ਲੈਂਦਾ ਹੈ। ਫਿਰ ਸ਼ੀਲਾ ਦਾ ਸਿਰ
ਹੌਲੀ ਹੌਲੀ ਹਿਲਾਂਦਾ ਹੈ, ਉਹਦੀ ਨਬਜ਼ ਤੇ ਸਰੀਰ ਦੀ ਗਰਮੀ ਹਥਾਂ ਨਾਲ ਵੇਖਦਾ ਹੈ, ਰੂਪ ਲਾਲ ਉਦਾਸ ਚੇਹਰੇ
ਨਾਲ ਕਦੀ ਸ਼ੀਲਾ ਦੇ ਮੁਰਦਾ ਜਹੇ ਝੰਵੇ ਹੋਏ ਚਿਹਰੇ ਵਲ ਵੇਖਦਾ ਹੈ ਤੇ ਕਦੀ ਵਿਸ਼ਵਾ ਨਾਥ

-੫੨-