ਪੰਨਾ:ਝਾਕੀਆਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਲ। ਕਾਂਤਾ ਇਕ ਗੁਠੇ ਚੁਪ-ਚਾਪ ਖਲੋਤੀ ਹੈ ਤੇ
ਚੋਰ ਅਖੀਆਂ ਨਾਲ ਰੂਪ ਲਾਲ ਵਲ ਵੇਖਦੀ ਹੈ।
ਰੂਪ ਲਾਲ- (ਅਗਾਂਹ ਵਧ ਕੇ) ਜੇ ਇਜਾਜ਼ਤ ਦਿਓ ਤਾਂ ਮੈਂ ਡਾਕਟਰ ਸਦ ਲਿਆਵਾਂ?
ਵਿਸ਼ਵਾ ਨਾਥ- (ਘੂਰ ਕੇ ਤਕ ਕੇ) ਤੁਹਾਨੂੰ ਇਥੇ ਆਵਣ ਦੀ ਕਿੱਕਨ ਜੁਰਅਤ ਹੋਈ?
ਰੂਪ ਲਾਲ- (ਚਮਕ ਕੇ) ਮੇਰੀ ਭੈਣ ਮੌਤ ਨਾਲ ਲੜ ਰਹੀ ਹੈ ਤੇ ਤੁਸੀ ਮੇਰੀ ਜੁਰਅਤ ਨੂੰ ਵੰਗਾਰਦੇ ਹੋ।
ਵਿਸ਼ਵਾ ਨਾਥ- (ਕੜਕ ਕੇ) ਖ਼ਬਰਦਾਰ!
ਰੂਪ ਲਾਲ- (ਨਰਮ ਹੋ ਕੇ) ਸ੍ਰੀ ਮਾਨ ਜੀ! ਇਹ ਲੜਨ ਦਾ ਮੌਕਾ ਨਹੀਂ। ਤੁਹਾਡੀਆਂ ਬੰਦਸ਼ਾਂ ਤੇ ਸ਼ੱਕਾਂ ਨੇ ਇਸ (ਸ਼ੀਲਾ ਵਲ ਇਸ਼ਾਰਾ ਕਰ ਕੇ) ਪਵਿਤ੍ਰ ਆਤਮਾ ਦੀ ਇਹ ਦੁਰਗਤੀ ਕੀਤੀ ਹੈ ਤੇ ਅਜੇ......
ਵਿਸ਼ਵਾ ਨਾਥ- (ਗੁਸੇ ਵਿਚ ਉਠ ਕੇ ਖਲੋਂਦਾ ਹੋਇਆ ਮੈਂ ਕਹਿਨਾਂ, ਜ਼ਬਾਨ ਸੰਭਾਲ ਕੇ ਬੋਲ।
ਰੂਪ ਲਾਲ- ਅਤਿਆਚਾਰ ਹੋਂਦਾ ਵੇਖ ਕੇ ਜਿਸ ਨੌਜਵਾਨ ਨੂੰ ਜੋਸ਼ ਨਹੀਂ ਆਉਂਦਾ, ਉਹ
ਇਨਸਾਨ ਅਖਵਾਣ ਦੇ ਕਾਬਲ ਨਹੀਂ।
ਵਿਸ਼ਵਾ ਨਾਥ- (ਲਾਲੋ-ਲਾਲ ਹੋ ਕੇ) ਅਤਿਆਕਾਰ ਦਾ ਬੱਚਾ! ਕੀ ਤੈਨੂੰ ਫਟ ਪਾਇਆ ਹੈ?
ਰੂਪ ਲਾਲ- (ਜ਼ਰਾ ਕੁ ਤੇਜ਼ ਹੋ ਕੇ) ਮੈਨੂੰ ਈ ਫੱਟ ਨਹੀਂ ਪਾਇਆ,ਸਗੋਂ ਇਨਸਾਨੀਅਤ ਉਤੇ
ਤਲਵਾਰਾਂ ਮਾਰ ਰਹੇ ਹੋ। ਜੇ ਤੁਹਾਡੀ ਉਮਰ ਦੇ ਤਕਾਜ਼ੇ ਤੁਹਾਢੀ ਤਭੀਅਤ ਨੂੰ ਏਨਾ ਸ਼ੱਕੀ ਬਣਾ ਦਿਤਾ ਹੈ; ਜੇ ਤੁਹਾਡੀ ਆਯੂ ਨੇ
ਤੁਹਾਨੂੰ ਇੰਨਾ ਕਮਜ਼ੋਰ ਆਤਮਾ

-੫੩-