ਪੰਨਾ:ਝਾਕੀਆਂ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਸਫ਼ੈਦ ਕਪੜਾ ਪਿਆ ਹੈ, ਜਿਸ ਦੇ ਸਾਹਮਨੇ ਹਿਸੇ ਉਤੇ 'ਆਓ ਸਾਜਨ! -ਜੀਆਇਆਂ !' ਉਨਿਆ ਹੋਇਆ ਹੈ।
ਵੇਲਾ ਨੌਂ ਕੁ ਵਜੇ ਸਵੇਰ ਦਾ ਹੈ
ਦੋ ਇਸਤਰੀਆਂ ਅੰਦਰ ਆਉਂਦੀਆਂ ਦਿਸਦੀਆਂ ਹਨ। ਅਗੇ ਭਗਵਾਨ ਦਈ ਉਮਰ ਅਠਤਾਲੀ ਕੁ ਸਾਲ, ਸੂਫਿਆਨਾਂ ਸਾਦਾ ਸਾੜ੍ਹੀ ਬੰਨ੍ਹੀ ਹੋਈ ਤੇ ਪਿਛਲੀ ਦੀ ਪੈਂਤੀ ਕੁ ਸਾਲ, ਅਧ ਲੰਘੀ ਜਵਾਨੀ, ਪਰ ਫੈਸ਼ਨੇਬਲ)

ਭ:ਦ :-(ਦਰਵਾਜ਼ਿਓਂ ਅੰਦਰ ਲੰਘ ਕੇ ਰੁਕਦੀ ਹੋਈ) ਫਿਰ, ਕੀ ਖ਼ਿਆਲ ਏ ਤੇਰਾ ਸੁਮਿਤਰਾ? ਸੁਮਿਤਰਾ- (ਸਿਰ ਹਿਲਾ ਕੇ) ਖ਼ਿਆਲ? (ਹਸਕੇ) ਮੁੰਡਾ ਕੁੜੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ?
ਭ:ਦ:-ਨਾਂ ਅੜੀਏ! ਦਸ ਸਿਧੀ ਤਰ੍ਹਾ।
ਸੁਮਿਤਰਾ-ਕੀ ਦਸਾਂ ਭੂਆ ਜੀ! ਮੈਨੂੰ ਤੇ ਚੰਨ-ਚਕੋਰ ਦੀ ਜੋੜੀ ਲਗਦੀ ਏ।
ਭ:ਦ :-ਤੇ ਗਰ-ਘਾਟ!
ਸੁਮਿਤਰਾ- ਅਜ-ਕਲ ਕੌਣ ਪਿਆ ਤਕਦਾ, ਪੁਛਦਾ ਏ ਘਰ ਘਾਟ?
ਮੁੰਡਾ ਹੋਨਹਾਰ ਹੋਵੇ, ਸੋ ਓਹ ਹੈ ਈ। ਬੀ. ਏ. ਪਾਸ ਏ। ਐਮ. ਏ. ਦਾ ਐਤਕੀ ਇਮਤਿਹਾਨ ਦੇਣਾ ਸੂ। ਦੇਖਨ-ਪਰਖਨ ਵਿਚ ਚੰਗਾ, ਮੂੰਹ-ਚਿਤ ਲਗਨ ਵਾਲਾ, ਸਿਆਣਾ ਤੇ ਹੁਸ਼ਿਆਰ।
ਭ:ਦ :- ਪਰ...............
ਸੁਮਿਤਰਾ- (ਗਲ ਟੋਕ ਕੇ) ਪਰ ਕੀ? ਲਾਇਕ ਮੁੰਡਿਆਂ ਨੂੰ ਰਿਜ਼ਕ

-੬-