ਪੰਨਾ:ਝਾਕੀਆਂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਘਾਟਾ ਏ? ਅਕਸਰ ਕਮਾ ਕੇ ਈ ਧਨ-ਜਾਇਦਾਤਾਂ ਜੁੜਦੀਆਂ ਬਣਦੀਆਂ ਨੇ।
ਭ:ਦ:- ਪਰ ਸੁਮਿਤਰਾ! ਚੰਨਾਂ! ਕੁਝ ਨਾਂ ਕੁਝ ਤੇ ਵੇਖੀਦਾ ਈ ਏ ਨਾ।
ਸੁਮਿਤਰਾ- ਅਜ ਕਲ ਬਸ ਮੁੰਡੇ ਈ ਵੇਖੀਦੇ ਨੇ ਤੇ ਓਹ ਵੀ ਕੁੜੀਆਂ ਆਪੇ ਵੇਖ ਲੈਂਦੀਆਂ ਨੇ। ਉਸ਼ਾ ਕੋਈ ਅੰਜਾਣੀ ਤੇ ਨਹੀਂ ਨਾਂ, ਕਾਲਜ ਵਿਚ ਪੜ੍ਹਦੀ ਏ। (ਸ਼ਰਾਰਤ ਨਾਲ) ਨਿਹੁੰ ਐਵੇਂ ਥੋੜੇ ਲਗਦੇ ਨੇ, ਵੇਖੇ-ਪਰਖੇ ਬਿਨਾਂ?
ਭ:ਦ:- (ਝੇਪ ਕੇ) ਛਡ ਪਰ੍ਹਾਂ! ਤੈਨੂੰ ਕੀ ਪਤਾ ਏ?
ਸੁਮਿਤਰਾ- ਨਹੀਂ, ਕੁਝ ਵੀ ਪਤਾ ਨਹੀਂ। ਅਜੇ ਤੇ ਪਰਸੋਂ ਸ਼ਾਮ ਨੂੰ ਮੈਂ ਨਹਿਰ ਦੇ ਕੰਢੇ ਤੇ ਦੋਹਾਂ ਨੂੰ ਫਿਰਦਿਆਂ ਤਕਿਆਂ ਸੀ, ਮੈਂ ਸ਼ਾਮੋਂ ਨਾਲ ਸੈਰ ਨੂੰ ਗਈ ਸਾਂ।
ਭ:ਦ:- (ਮੁਸਕਰਾਕੇ) ਬੜੀ ਝੂਠੀ ਏ। ਮੈਨੂੰ ਆਖ ਗਈ ਸੀ, ਸਾਡੇ ਕਾਲਜ ਵਿਚ ਖੇਲ, ਡਰਾਮਾ ਜਾਂ ਪਤਾ ਨਹੀਂ ਕੀ ਏ।
ਸੁਮਿਤਰਾ- ਮੇਰੇ ਘਰ ਤੇ ਦੋਵੇਂ ਚਾਹ ਵੀ ਪੀ ਆਏ ਨੇਂ।
ਭ:ਦ:- ਕਦੋਂ? ਸੁਮਿਤਰਾ- ਕਈ ਦਿਨ ਹੋ ਗਏ ਨੇਂ। ਤਦ ਈ ਤੇ ਮੈਂ ਤੁਹਾਨੂੰ ਆ ਕੇ ਆਖਿਆ ਸੀ। ਓਨ੍ਹਾਂ ਹੀ ਤੇ ਮੈਨੂੰ ਇਹ ਕੰਮ ਸਪੁਰਦ ਕੀਤਾ ਹੋਇਆ ਏ।
ਭ:ਦ:-ਤੂੰ ਬੜੀ ਉਸਤਾਦ ਏਂ। ਕਿਡੇ ਵਲ-ਫਰੇਬ ਨਾਲ ਆਕੇ ਗਲ ਕੀਤੀ ਸਈ।
ਸੁਮਿਤਰਾ- ਫਿਰ ਕੀ ਕਰਦੀ? ਭੈਣ ਦਾ ਪੱਖ ਤੋਂ ਕਰਨਾ ਈ ਸੀ ਨਾਂ?
ਭ:ਦ:-ਪਰ ਸੁਮਿਤਰਾ! ਉਞ ਮੈਨੂੰ ਇਜੇਹੀਆਂ ਹੋਛੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ। ਜੋ ਕੁਝ ਮਾਪੇ ਤਕ ਜਾਣ ਸਕਦੇ ਨੇ ਓਹ ਮਾਪੇ ਈ ਕਰ ਸਕਦੇ ਨੇਂ। ਰੌਲਾ ਤੇ ਪੈ ਗਿਆ ਏ ਅਜ ਕਲ

-੭-