ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧)
ਮੇਰੇ ਪ੍ਰਣਾਂ ਤੋਂ ਪਿਆਰਿਆ। ਮਹਾਂ ਪੁਰਖ ਵੀ ਮੈਂ ਤੈਨੂ ਚਿਤਾਰਿਆ। ਸਾਧ ਮਹਾਤਮਾ ਬੀ ਤੂਹੀਂ ਸਰਦਾਰ ਵੋ॥ ਤੇਗ ਬਹਾਦਰ ਤੇਰਾ ਨਾਮ ਹੈ ਨਾਲੇ ਜੀ। ਨਾਮ ਦੀ ਲਾਜ ਕੋਈ ਸੂਰਮਾਂ ਪਾਲੇ ਜੀ। ਸੀਸ ਮੁਬਾਰਿਕ ਅਪਣਾ ਦੇਬੋ ਗੁਰ ਵਾਰਵੋ॥ ਸੁਣਕੇ ਇਹ ਬਚਨ ਸਤਿ ਗੁਰ ਹੋਇ ਨਿਹਾਲ ਜੀ। ਕਹਿੰਦੇ ਨਹੀਂ ਬਾਲ ਇਹ ਤਾਂ ਕੋਈ ਏ ਲਾਲ ਜੀ। ਪੁੰਜ ਕੁਰਬਾਨੀ ਦਾ ਤੇ ਦੁਖੀਆਂ ਦਾ ਯਾਰ ਵੋ।। ਹੋਕੇ ਨਿਹਾਲ ਸਤਿਗੁਰ ਬਚਨ ਉਚਾਰੇ ਜੀ ਜਾਵੋ ਕਸ਼ਮੀਰ ਨੂ ਜੀ ਪੰਡਤੋ ਸਾਰੇ ਜੀ। ਜਾਓ ਸੰਭਾਲੋ ਅਪਣੋ ਬਾਗ ਵਾਰ ਵੋ।। ਆਖੋ ਔਰੰਗੋ ਨੂ ਕੋਈ ਜਾਓ ਪਿਆਰੜਾ। ਤੇਗ ਬਹਾਦਰ ਸਾਡਾ ਪੀਰ ਹੈ ਭਾਰੜਾ। ਪੀਰ ਜੇ ਮੁਸਲਮ ਹੋਵੇ ਅਸੀਂ ਤਿਆਰ ਵੋ॥ ਸੁਣਕੇ ਇਹ ਖਬਰ ਔਰੰਗ ਜੇਬ ਲਲ ਚਾਇਆ ਜੀ। ਤੇਗ ਬਹਾਦਰ ਗੁਰ ਨੂ ਦਿੱਲੀ ਬੁਲ ਵਾਇਆ ਜੀ। ਦੀਨ ਕਬੂਲੋ ਆਖੇ ਜੀਵੋ ਸੰਸਾਰ ਵੋ।।