ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਗਏ ਨਾਲੋਂ ਪਣ ਸਾਰੇ ਪ੍ਰਵਾਰ ਵੋ। ਜ਼ ਲ ਮਾਂ ਪਿਛਾ ਕੀਤਾ ਡਾਹਡਾ ਕੜਾਕੇ ਦਾ ਥੋੜੀਆਂ ਜਿੰਦਾ ਦੂਜਾ ਦੁਖ ਸੀ ਫਾਕੇ ਦਾ। ਸਮਾ ਹੁਣ ਬਿਖੜਾ ਪਿਛੋਂ ਤੀਰਾਂ ਦੀ ਮਾਰ ਵੋ॥ ਸਿੰਘ ਅਜੀਤ ਮੰਗੀ ਲੜਨ ਦੀ ਆਗਿਆ। ਗੁਰ ਜੀ ਨੇ ਕਿਹਾ ਬੇਸ਼ਕ ਖੇਡੋ ਤੁਮ ਫਾਗ ਜਾ। ਸੂਰਮੇ ਬਾਲ ਹੱਥ ਫੜੀਆ ਤਲਵਾਰ ਵੋ॥ ਰਣ ਵਿਚ ਜਾਇ ਮਾਰੇ ਕਈ ਬਪੀਰ ਜੀ। ਪਿਛੋਂ ਲਗੇ ਆਪਨੂ ਵੀ ਸੀਨੇ ਵਿਚ ਤੀਰ ਜੀ। ਹੋਏ ਸ਼ਹੀਦ ਵਾਹਵਾ ਰਣਵਿਚਕਾਰ ਵੋ।। ਚੰਦ ਅਜੀਤ ਸਿੰਘ ਤਾਰਾ ਜਝਾਰ ਜੀ। ਚੰਦ ਦੇ ਚਮਕਣ ਮਗਰੋਂ ਖਾਧੀਆ ਖਾਰ ਜੀ। ਤਾਰਾ ਹੁਣ ਵੇਖੋ ਲਾਵੇ ਕੇਹੀ ਬਹਾਰ ਵੋ॥ ਆਗਿਆ ਮੰਗੀ ਜਦੋਂ ਨਿਕੇ ਜਿਹੇ ਕਿਹਰੇ ਜੀ। ਸਤਿਗੁਰ ਨੇ ਹੱਥੀਂ ਉਸਦੇ ਬਧੇ ਸਿਰ ਸੇਹਰੇ ਜੀ। ਲਾੜੇ ਨੂ ਕੀਤਾ ਘੋੜੀ ਮੌਤ ਸਵਾਰ ਵੋ॥ ਨਿਕਾ ਸਿਪਾਹੀ ਜਾਇ ਵੜਿਆ ਮੈਦਾਨ ਜੀ। ਰਣ ਵਿਚ ਕਈਆਂ ਸੰਦ ਲਾਹਿਓ ਸੁ ਘਾਣ ਜੀ।