ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬)
ਕਾਹਨੂ ਕੁਫਰ ਹੈਂ ਤੋਲਦਾ। ਰਬਾ ਹੈ ਸਭਨਾਂ ਅੰਦਰ ਇਕੋ ਹੀ ਬੋਲਦਾ।ਭਰਮ ਦਾ ਭੂਤ ਤੇਰੇ ਸਿਰ ਤੇ ਸਵਾਰ ਵੇ॥ ਰਾਜ ਤੇ ਬੇਗਮਾਂ ਨੂ ਅਸੀਕੀ ਜਾਣੀਏ। ਮਿਲਖਾ ਦੇ ਸਾਰੇ ਧੰਦੇ ਕੂੜੇ ਪਛਣਾਏ। ਮੌਤ ਨੇ ਨਾਜ਼ਿਮ ਇਕ ਦਿਨ ਕਰਨਾ ਖੁਆਰ ਵੋ॥ ਅਤ ਦਾ ਵੈਰੀ ਬਣਨਾ ਸੂਰੇ ਦੀ ਆਣ ਹੈ। ਧਰਮ ਤੋਂ ਕਰਨਾ ਅਸਾਂ ਸੀਸ ਕੁਰਬਾਣ ਹੈ। ਮੁਸਲਮ ਨਾ ਹੋਈਏ, ਚਾਹੇ ਰਖ ਕਿ ਮਾਰ ਵੋ॥ਸੂਬੇ ਦਾ ਹਾਇ ਖਬਰੇ ਚਿਤ ਕਠੋਰ ਸੀ। ਹੀਰਿਆਂ ਲਾਲਾ ਪਾਈ ਕਦਰ ਨਾ ਢੇਰ ਜੀ। ਦਬੇ ਹਾਇ ਲਾਲ ਅੰਧੇ ਕੋਟ ਉਸਾਰ ਵੋ॥ ਸੁਣਕੇ ਇਰਖਬਰ ਮਾਤਾ ਗੁਜਰੀ ਪਿਆਰੀ ਜੀ। ਕਿਲੇਚਿ ਕੈਦ ਸੀ ਜੋ ਦੁਖਾਂ ਦੀ ਮਾਰੀਜੀ ਆਖਦੀ ਸ਼ੁਕਰ ਤੇਰਾ ਮੇਰੇ ਕਰਤਾਰ ਵੋ॥ਕਰਦੀ ਏ ਸ਼ੁਕਰ ਮਾਤਾ ਲਖ ਜ਼ਬਾਨ ਜੀ ਸਫਲ ਸੰਤਾਨ ਹੋਈ ਅਜ ਜਹਾਨ ਜੀ।ਕੇਸੀਂ ਸਵਾਸਾਂ ਨਿਭੀ ਸਿਖੀ ਦੀ ਕਾਰ ਵੋ॥