ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮)
ਨਾ ਹਾਰਿਆ।ਬਾਣੀ ਨਿਰੋਲ ਰੱਖੀ ਜੰਮ ਨਿਰੰਕਾਰ ਵੋ॥ ਹਰਿ ਗੋਬਿੰਦ ਸਤਿਗੁਰ ਛੇਵੀਂ ਪਤਸ਼ਾਹੀਏ। ਜੁਲਮ ਹਟੌਣ ਬਦਲੇ ਤੇਗ ਉਠਾਈਏ।ਜੋਗ ਦੇ ਨਾਲ ਲੀਤਾ ਰਾਜ ਵੀ ਧਾਰ ਵੋ॥ ਹਰੀ ਫਿਰ ਰਾਇ ਗੁਰੂ ਤਖਤ ਬਿਰਾਜੇ ਜੀ। ਮੂਹੜਾਂ ਨੂ ਪੰਝਤ ਕੀਤਾ ਰੰਕਾ ਤੋਂ ਰਾਜੇ ਜੀ। ਫੁਲ ਤਾ ਬੰਸ ਸਤਿਗੁਰ ਦਿੱਤੀ ਆ ਤਾਰ ਵੇ॥ ਹਰੀ ਕ੍ਰਿਸ਼ਨ ਸਤਿਗੁਰ ਛੋਟੇ ਹੀ ਬਾਲਿਆ। ਜਾਲਮ ਨੂ ਦਰਸ਼ਨ ਨਾਹੀਂ ਦਿਖਾਲਿਆ।ਪੁਜਦਿਆਂ ਦਿੱਲੀ ਗੁਰ ਪਰ ਗਏ ਪਧਾਰ ਵੋ॥ ਬੈਠਾ ਫਿਰ ਤਖਤ ਸੱਚਾ ਤੇਗ ਬਹਾਦਰੇ। ਨਾਮ ਹੈ ਦੂਜਾ ਜਿਸਦਾ ਹਿੰਦ ਦੀ ਚਾਦਰੇ। ਵੱਡਾ ਤਿਆਗੀ ਵਿਚੋਂ ਸਾਰੇ ਸੰਸਾਰ ਵੋ। ਇਕ ਦਿਨ ਸਨ ਬੈਠੇ ਸੁਆਮੀ ਬਾਗ ਵਿਚਕਾਰੜੇ। ਦੇਖਨ ਕੀ ਸਾਹਮਣੇ ਕਿ ਪੰਡਤ ਬਹੁ ਸਾਰੜੇ । ਟੁਟੇ ਹਰਾਸ ਕੀਤੀ ਨਿਮਸ ਆਕਾਰ ਵੋ॥ ਸ਼ਕਲ ਬਨਾਈ ਹੋਈ ਮਾਂ ਪਿਉ ਜਿਉਂ ਮੋਏ ਜੀ। ਗੁਰੂ ਜੀ