ਸਮੱਗਰੀ 'ਤੇ ਜਾਓ

ਪੰਨਾ:ਝੋਕ ਗੁਰੂ ਕੀ ਸੀ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਪੁਛਣ ਤੁਸੀ ਸਹਿਮੇ ਕਿਉਂ ਹੋਏ ਜੀ। ਭੁਬੀਂ ਤਦ ਭੁਬੀਂ ਰੋਏ ਕੀਤੀ ਪੁਕਾਰ ਵੋ॥ ਸਤਿਗੁਰਾ ਜ਼ਾਲਮਾਂ ਨੇ ਬਹੁਤ ਸਤਾਇਆ ਹੈ। ਨੂਹਾਂ ਨੀ ਧੀਆਂ ਲੈ ਗਏ ਮਾਲ ਸਤਾਇਆ ਹੈ। ਨੂਹਾਂ ਨੀ ਧੀਆਂ ਲੈ ਗਏ ਮਾਲ ਮਤਾਇਆ ਹੈ। ਮੂੰਹ ਚਿ ਥੁਕਣ ਕਹਿੰਦੇ ਕਾਫਰ ਦਿਓ ਮਾਰ ਵੋ॥ ਬ੍ਰਹਮਾ ਤੇ ਸ਼ਿਵਜੀ ਦੇਵੀ ਕ੍ਰਿਸ਼ਨ ਮੁਰਾਰੇਨੀਂ। ਰਾਮ ਤੇ ਲਛਮਨ ਸੁਤੇ ਜਾਇ ਪਹਾਰੇ ਨੀਂ। ਕਿਸੇ ਨਹੀਂ ਹੂੰ ਕੀਤੀ ਵਾਜਾਂ ਰਹੇ ਮਾਰ ਵੋ।। ਸਭਨੀ ਹੁਣ ਥੋਕੀਂ ਗੁਰ ਜੀ ਤੈਨੂ ਹੀ ਜਾਣਿ ਆ। ਮਾਂ ਪਿਉ ਭੈਣਾ ਭਾਈ ਤੈਨੂ ਪਛਾਣਿਆ। ਤੂ ਹੈਂ ਹੀ ਦਰਦੀ ਸਾਡਾ ਤੂਹੀਂ ਕਰਤਾਰ ਵੋ॥ ਸੁਣਕੇ ਇਹ ਕੀਰਨੇ ਤ ਦੁਖਾਂ ਦੀਆਂ ਘਾਣੀ ਆਂ। ਸਤਿਗੁਰ ਦੇ ਨੈਣੀ ਭਰ ਆਇਆ ਈ ਪਾਣੀਆਂ। ਦੀਨਾਂ ਦਾ ਦੁਖ ਸਕੇ ਨਾਹਿ ਸਹਾਰ ਵੇ।। ਇਸੇ ਹੀ ਹਾਲ ਸਤਿਗੁਰ ਬੈਠੇ ਸਨ ਪਿਆਰੇ ਜੀ।ਆਏ ਗੋਬਿੰਦ ਸਿੰਘ ਜੀ ਗੁਰ ਦੇ ਦੁਲਾਰੇ ਜੀ। ਉਮਰ ਦਾ ਬਾਲ ਛੋਟਾ ਹੋਣ ਪਰ ਹਾਰ ਵੋ॥ ਵਖਕੇ ਪਿਤਾ ਜੀ ਦਾ ਚਿਹਰਾ