ਪੰਨਾ:ਟੈਗੋਰ ਕਹਾਣੀਆਂ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਵਿਚ ਰਾਧਾ ਦੇ ਹੱਥਾਂ ਦੀਆਂ ਰਸੀਆਂ ਸੜ ਚੁਕੀਆਂ ਸਨ ਅਤੇ ਦੋਨੇ ਹਥ ਖੁਲ ਗਏ ਸਨ, ਰਾਧਾ ਨੇ ਆਪਣੇ ਸੜੇ ਹੋਏ ਹੱਥਾਂ ਨਾਲ ਪੈਰਾਂ ਦੀਆਂ ਰੱਸੀਆਂ ਖੋਲ੍ਹ ਲਈਆਂ ਇਸ ਦੇ ਪਿਛੋਂ ਅਧ ਸੜੀ ਧੋਤੀ ਨਾਲ ਆਪਣਾ ਸਰੀਰ ਲੁਕਾ ਕੇ ਆਪਣੇ ਘਰ ਆਈ ਮਕਾਨ ਖਾਲੀ ਸੀ, ਰਾਧਾ ਨੇ ਚਾਨਣ
ਕਰ ਕੇ ਦੁਸਰੇ ਕਪੜੇ ਪਾਏ, ਫੇਰ ਸ਼ੀਸ਼ਾ ਲੈ ਕੇ ਆਪਣਾ ਮੂੰਹ ਦੇਖਿਆ, ਸ਼ੀਸ਼ੇ ਨੂੰ ਜ਼ਮੀਨ ਤੇ ਸੁਟ ਕੇ ਉਸਨੇ ਕੁਝ ਸੋਚਿਆ, ਅਤੇ ਘੁੰਡ ਨਾਲ ਮੂੰਹ ਢੱਕ ਕੇ ਮੰਗਲ ਦੇ ਘਰ ਆਈ, ਫੇਰ ਜੋ ਕੁਝ ਹੋਇਆ ਉਹ ਤੁਸੀਂ ਜਾਣ ਦੇ ਹੋ।
ਮੰਗਲ ਨੇ ਕਾਹਨ ਪੁਰ ਜਾ ਕੇ ਇਕ ਮਹਾਜਨ ਦੇ ਘਰ ਨੌਕਰੀ ਕਰ ਲਈ, ਅਤੇ ਉਥੇ ਇਕ ਛੋਟਾ ਜਿਹਾ ਘਰ ਕਰਾਏ ਤੇ ਲੈ ਕੇ ਰਾਧਾ ਦੇ ਨਾਲ ਰਹਿਣ ਲੱਗ ਪਿਆ, ਰਾਧਾ ਉਸ ਵੇਲੇ ਮੰਗਲ ਦੇ ਘਰ ਸੀ, ਪਰ ਮੰਗਲ ਨੂੰ ਕੋਈ ਸੁਖ ਨਹੀਂ ਸੀ, ਬਹੁਤਾ ਨਹੀਂ, ਦੋਨਾਂ ਵਿਚ ਸਿਰਫ ਘੁੰਡ ਦਾ ਹੀ ਫਰਕ
ਸੀ, ਉਹ ਘੁੰਡ ਮੰਗਲ ਨੂੰ ਮੌਤ ਦੀ ਤਰ੍ਹਾਂ ਨਜ਼ਰ ਆਉਂਦਾ ਸੀ, ਇਕ ਜਿਉਂਦੀ ਆਸ ਮੰਗਲ ਨੂੰ ਦੁਖ ਦੇਂਦੀ ਸੀ, ਰਾਧਾ ਪਹਿਲਾਂ ਹੀ ਚੁਪ ਚਾਪ ਰੈਹਣ ਵਾਲੀ ਸੀ ਅਤੇ ਹੁਣ ਘੁੰਡ ਦੇ ਪੜਦੇ ਨੇ ਹੋਰ ਵੀ ਚੁਪ ਚਾਂ ਵਰਤਾ ਦਿਤੀ, ਇਹ ਚੁਪ ਚਾਂ ਮੰਗਲ ਨਾ ਸਹਿ ਸਕਿਆ, ਉਸਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ
ਜਿਸ ਤਰ੍ਹਾਂ ਉਸਦੇ ਚਾਰੇ ਪਾਸੇ ਮੌਤ ਫਿਰ ਰਹੀ ਹੈ, ਇਹ ਚੁਪ ਚਾਂ ਅਤੇ ਗਮ ਦੀ ਮੌਤ ਉਸਦੇ ਜਿਸਮ ਨਾਲ ਹਰ ਵਕਤ ਲਿਪਟ ਕੇ ਉਸਨੂੰ ਕਮਜ਼ੋਰ ਕਰਨ ਲੱਗੀ।
ਮੰਗਲ ਪਹਿਲਾਂ ਜਿਸ ਰਾਧਾ ਨੂੰ ਜਾਣਦਾ ਸੀ ਓਹ ਤਾਂ ਉਸਦੇ ਪੰਜੇ ਵਿਚੋਂ ਨਿਕਲ ਗਈ ਸੀ, ਹੁਣ ਮੰਗਲ ਉਸਦੇ ਬਚਪਨ ਦੇ ਸੁਹਪਨ ਨੂੰ ਆਪਣੇ ਦਿਲ ਵਿਚ ਰਖਨਾ ਚਾਹੁੰਦਾ ਸੀ, ਪਰ ਇਸ ਵਿਚ ਓਹ ਕਾਮਯਾਬ ਨਾ ਹੋਇਆ, ਹਰ ਵੇਲੇ ਰਾਧਾ ਦੀ ਘੁੰਡ ਵਿਚ ਲੁਕੀ ਹੋਈ ਸ਼ਕਲ ਕੋਲ

-੧੦੧-