ਪੰਨਾ:ਟੈਗੋਰ ਕਹਾਣੀਆਂ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਾਕ ਬਾਬੂ


ਨੌਕਰੀ ਮਿਲਦਿਆਂ ਹੀ ਡਾਕ ਬਾਬੂ ਨੂੰ ਬਨਸਾਓ ਦੇ ਡਾਕਖਾਨੇ ਵਿਚ ਕੰਮ ਕਰਨ ਲਈ ਜਾਨਾ ਪਿਆ ਪਿੰਡ ਬਹੁਤ ਛੋਟਾ ਹੈ ਨੇੜੇ ਹੀ ਇਕ ਵਪਾਰੀਆਂ ਦੀ ਅਨਾਜ ਖਰੀਦਣ ਦੀ ਮੰਡੀ ਹੈ। ਅਤੇ ਓਸੇ ਮੰਡੀ ਦੇ ਮੈਨੇਜਰ ਦੀ ਲਿਖਾ ਪੜੀ ਕਰਨ ਤੇ ਇਹ ਡਾਕਖਾਨਾ ਬਣਿਆ ਸੀ।
ਬਾਬੂ ਸਾਹਿਬ ਸ਼ਹਿਰ ਦੇ ਰਹਿਨ ਵਾਲੇ ਸਨ, ਪਾਣੀ ਵਿਚੋਂ ਨਿਕਲੀ ਹੋਈ ਮਛੀ ਦਾ ਜੋ ਹਾਲ ਹੁੰਦਾ ਹੈ ਬਿਲਕੁਲ ਓਹ ਹੀ ਹਾਲ ਇਸ ਛੋਟੇ ਜਹੇ ਪਿੰਡ ਵਿਚ ਆਕੇ ਡਾਕ ਬਾਬੂ ਦਾ ਹੋਇਆ। ਇਕ ਹਨੇਰੀ ਜਗ੍ਹਾਂ ਤੇ ਉਨ੍ਹਾਂ ਦਾ ਦਫਤਰ ਸੀ ਨੇੜੇ ਤੇੜੇ ਖੇਡ, ਬਾਗ, ਅਤੇ ਜੰਗਲ,ਬਸ ਮੰਡੀ ਤੇ ਦੁਕਾਨਦਾਰ ਅਤੇ ਮੇਹਨਤ ਮਜ਼ੂਰੀ ਕਰਨ ਵਾਲੇ ਗਰੀਬ ਲੋਕ ਹੀ ਇਥੇ ਰਹਿੰਦੇ ਸਨ, ਦੁਕਾਨਦਾਰ ਤੇ ਨੌਕਰ ਸਭ ਰੁਖੇ ਸੁਭਾਓ ਦੇ ਸਨ, ਬਾਕੀ ਰਹੇ ਮਜ਼ਦੂਰ ਦੇ ਸੋ ਓਹ ਤਾਂ ਮੇਲ ਜੋਲ ਤੋਂ ਦੂਰ ਸਨ।
ਇਨ੍ਹਾਂ ਸਾਰਿਆਂ ਤੋਂ ਛੁਟ ਬਾਹਮਣਾਂ ਦੇ ਵੀ ਦੋ ਚਾਰ ਘਰ ਸਨ। ਪਰ ਪੋਸਟ ਮਾਸਟਰ ਵੀ ਚੰਗੀ ਤਰਾਂ ਮਿਲਨਾ ਜੁਲਨਾ ਨਹੀਂ ਜਾਨਦੇ ਸਨ ਕਿਸੇ ਦੂਸਰੀ ਜਗ੍ਹਾ ਜਾਕੇ ਆਪਣੇ ਆਪ ਵਾਕਫੀਅਤ ਕਰਨ ਦੀ ਆਦਤ

-੧੦੫-