ਪੰਨਾ:ਟੈਗੋਰ ਕਹਾਣੀਆਂ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਜ਼ਮੀਨ ਅਤੇ ਕਮਰਿਆਂ ਵਿਚੋ ਬੂ ਆ ਰਹੀ ਸੀ, ਮਲੂੰਮ ਹੁੰਦਾ ਸੀ, ਕਿ ਥਕੀ ਹੋਈ ਜ਼ਮੀਨ ਦਾ ਗਰਮ ਸਾਹ ਜਿਸਮ ਨੂੰ ਲਗ ਰਿਹਾ ਹੈ।
ਇਕ ਚਿੜੀ ਘੜੀ ਮੁੜੀ ਤੜਫਦੀ ਅਵਾਜ਼ ਨਾਲ ਕੁਦ੍ਰਤ ਦੇ ਦਰਬਾਰ ਵਿਰ ਬੇਨਤੀ ਕਰ ਰਹੀ ਸੀ, ਡਾਕ ਬਾਊ ਪਾਸ ਉਸ ਦਿਨ ਕੰਮ ਨਹੀਂ ਸੀ ਆਸ ਪਾਸ ਦੇ ਮੀਂਹ ਨਾਲ ਧੋਤੇ ਹੋਏ ਦਰੱਖਤ ਹਵਾ ਵਿਚ ਝੁਲ ਝੁਲ ਕੇ ਪਾਣੀ ਦੀਆਂ ਛਿੱਟਾਂ ਸੁਟ ਰਹੇ ਸਨ, ਘਰਾਂ ਵਿਚ ਪਾਣੀ ਇਕੱਠਾ ਹੋ ਗਿਆ ਸੀ,ਸੜਕਾਂ ਤੇ ਡਡੂਆਂ ਦੀਆਂ ਲੈਨਾਂ ਬੱਝੀਆਂ ਹੋਈਆਂ ਸਨ, ਪੋਸਟ ਮਾਸਟਰ ਇਹ ਸਭ ਕੁਝ ਵੇਖ ਰਹੇ ਸਨ, ਅਤੇ ਆਪਣੇ ਦਿਲ ਵਿਚ ਸੋਚ ਰਹੇ ਸਨ, ਏਸ ਵੇਲੇ ਜੇ ਕੋਈ ਆਪਣਾ ਕੋਲ ਹੁੰਦਾ ਕਿੰਨਾਂ ਚੰਗਾ ਹੁੰਦਾ ਦਿਲ ਦਾ ਗੁਬਾਰ ਕੱਢ ਦੇ ਪ੍ਰੇਮ ਦੀਆਂ ਗੱਲਾਂ ਕਰਦੇ ਬੈਠੇ ਬੈਠੇ ਉਨ੍ਹਾਂ ਨੇ ਸੋਚਿਆ ਕਿ ਉਹ ਚਿੱੜੀ ਹੌਲੀ ਹੌਲੀ ਕੀ ਕਹਿ ਰਹੀ ਹੈ।
"ਇਥੇ ਕੱਲੇ ਕੀ ਕਰ ਰਹੇ ਹੋ ਇਸ ਉਜਾੜ ਦੁਨੀਆਂ ਵਿਚ ਤੁਹਾਡਾ
ਦਿਲ ਲੱਗ ਜਾਂਦਾ ਹੈ?
ਮੈਂ ਤੁਹਾਡੀ ਇਸ ਗਲ ਤੇ ਆਪ ਹੈਰਾਨ ਹਾਂ ਪਰ ਕੀ ਕਰਾਂ ਮੇਰੇ
ਵਸ ਦੀ ਗਲ ਨਹੀਂ।
ਜੇ ਮੇਰੇ ਵਸ ਹੁੰਦਾ, ਤਾਂ ਆਪਣੇ ਪਰ ਤੁਹਾਨੂੰ ਦੇ ਦਿੰਦੀ, ਪਰ
ਪ੍ਰਮਾਤਮਾਂ ਨੇ ਮੈਨੂੰ ਇਹ ਬਲ ਨਹੀਂ ਬਖਸ਼ਿਆ।
ਇਸ ਜਗ੍ਹਾ ਦਰੱਖਤਾਂ ਦੀ ਛਾਂ ਹੇਠਾਂ ਪੱਤੇ ਖੁਸ਼ੀ ਨਾਲ ਤੋੜੀਆਂ ਵਜਾ ਰਹੇ ਹਨ,ਅਤੇ ਤੁਸੀਂ,ਅਥਰੂ ਵਗਾ ਰਹੇ ਹੋ" (ਡਾਕ ਬਾਊ ਨੇ ਇਕ ਹਾਉਕਾ) ਭਰ ਕੇ ਅਵਾਜ਼ ਮਾਰੀ।
"ਹੀਰਾ।"
ਹੀਰਾ ਇਸ ਵੇਲੇ ਅਮਰੂਦ ਦੇ ਦਰਖਤ ਹੇਠਾਂ ਪੈਰ ਖਿਲਾਰ ਕੇ

-੧੦੯-