ਪੰਨਾ:ਟੈਗੋਰ ਕਹਾਣੀਆਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਓਹ ਸਾਰੇ ਚੰਗੇ ਹੋਣੇ ਜਰੂਰੀ ਨਹੀਂ ਹਨ ਮੈਂ ਇਸ ਗਲ ਨੂੰ ਆਪਣੇ ਦਿਲ ਵਿਚੋਂ ਨਾਂ ਕੱਢ ਸਕਿਆ ਕਿ ਸ਼ਾਮਾ ਮੇਰੀ ਹੈ ਮੈਂ ਇਹ ਜਾਣਦਾ ਹਾਂ ਇਹ ਖਿਆਲ ਕਰਨਾ ਭੈੜਾ ਅਤੇ ਫ਼ਜ਼ੂਲ ਹੈ ਪਰ ਦਿਲ ਨਹੀਂ ਹਟਦਾ।
ਉਨ੍ਹਾਂ ਦਿਨਾਂ ਵਿਚ ਕਿਸੇ ਕੰਮ ਨੂੰ ਜੀ ਨਹੀਂ ਸੀ ਕਰਦਾ ਦੁਪਹਿਰ ਵੇਲੇ ਜਦੋਂ ਜਮਾਤ ਵਿਚ ਮੁੰਡੇ ਸਬਕ ਯਾਦ ਕਰਦੇ ਸਨ ਬਾਹਰ ਚੁਪ ਚਾਂ ਹੁੰਦੀ ਕੁਝ ਗਰਮ ਹਵਾ ਨਾਲ ਨਿੰਮ ਦੇ ਫੁੱਲਾਂ ਦੀ ਭਿੰਨੀ ਭਿੰਨੀ ਮਹਿਕ ਦਿਮਾਗ ਵਿਚ ਜਾਂਦੀ ਸੀ ਤਦ ਜੀ ਕਰਦਾ ਸੀ, ਕੀ ਜੀ ਕਰਦਾ ਸੀ? ਓਹ ਮੈਂ ਆਪ ਨਹੀਂ ਜਾਨਦਾ, ਹਾਂ ਇਹ ਜ਼ਰੂਰ ਜਾਨਦਾ ਹਾਂ ਕਿ ਪ੍ਰੀਖਿਯਾ ਦੇ ਉਸਾਗਰ ਵਿਦਿਯਾਰਥੀਆਂ ਨੂੰ ਸਿਰਫ ਵਯਾਕਰਨ ਯਾਦ ਕਰਾਕੇ ਜ਼ਿੰਦਗੀ ਖ਼ਤਮ ਕਰਨ ਨੂੰ ਜੀ ਨਹੀਂ ਸੀ ਕਰਦਾ, ਸਕੂਲੋਂ ਘਰ ਦੇ ਅੰਦਰ ਬੈਠਣ ਨੂੰ ਜੀ ਨਹੀਂ ਸੀ ਕਰਦਾ, ਪਰ ਦੂਸਰੇ ਪਾਸੇ ਕਿਸੇ ਨੂੰ ਮਿਲਨਾ ਅਤੇ ਗਲ ਬਾਤ ਕਰਨਾ ਵੀ ਚੰਗਾ ਨਹੀਂ ਲਗਦਾ ਸੀ, ਦਿਮਾਗ ਵਿਚ ਹਰ ਵੇਲੇ ਗੁੰਝਲ ਜਹੀ ਰਹਿੰਦੀ ਸੀ, ਖਤਮ ਨਾ ਹੋਣ ਵਾਲੀ ਗੁੰਝਲ, ਦਿਲ ਫਿਕਰ ਵਿਚ ਡੁਬਿਆ ਰਹਿੰਦਾ ਸੀ।
ਖਿਆਲ ਆਉਂਦਾ, ਹੋਣ ਚਲਿਆ ਸਾਂ ਗੇਰੀ ਬਾਲਟੀ, ਅਤੇ ਅੰਤ ਵਿਚ ਬੰਨਿਆ ਕੀ, ਹੈਡਮਾਸਟਰ, ਅਤੇ ਸੰਦ੍ਰ ਲਾਲ ਵਰਗੇ ਸ਼ਾਮਾ ਦੀ ਜਰੂਰਤ ਹੀ ਨਹੀਂ ਸੀ, ਜਿਸ ਲਈ ਵਿਆਹ ਤੋਂ ਪਹਿਲਾਂ ਸ਼ਾਮਾ ਅਤੇ ਬਿਮਲਾ ਦੀ ਇਕੋ ਗਲ ਬਾਤ ਸੀ, ਉਸਨੂੰ ਤਾਂ ਸਿਰਫ ਇਕ ਸੇਵਾ ਕਰਨ ਵਾਲੀ ਵਹੁਟੀ ਦੀ ਲੋੜ ਸੀ, ਆਸ ਨਹੀਂ ਕਿ ਕਦੀ ਸ਼ਾਮਾ ਦੇ ਰੁਸਨ ਨਾਲ ਤਾਰੇ ਆਪਨੀ ਝਲਕ ਹਟਾ ਲੈਂਦੇ ਹਨ।
ਇਸੇ ਹਾਲ ਵਿਚ ਵਕੀਲ ਸਾਹਿਬ ਨੂੰ ਕਿਸੇ ਮੁਕੱਦਮੇ ਲਈ ਅਲਾਹਬਾਦ ਜਾਨਾ ਪਿਆ। ਉਸ ਦਿਨ ਆਪਣੇ ਘਰ ਵਿਚ ਜਿਸ ਤਰ੍ਹਾਂ

-੧੧-