ਪੰਨਾ:ਟੈਗੋਰ ਕਹਾਣੀਆਂ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਕਰਨ ਤੇ ਵੀ ਕਿਸੇ ਕੰਮ ਕਰਨ ਵਾਲੇ ਆਪਣੇ ਦੀ ਲੋੜ ਮਹਿਸੂਸ ਹੁੰਦੀ ਹੈ। ਚੂੜਿਆਂ ਦੇ ਸਜੇ, ਨਰਮ ਹੱਥ ਦਾ ਲੱਗਨਾ, ਯਾਦ ਆਉਂਦਾ ਹੈ, ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਇਸ ਦੂਰ ਜਗ੍ਹਾ ਵਿਚ, ਬੀਮਾਰੀ ਦੀ ਹਾਲਤ ਵਿਚ ਵਹੂਟੀ, ਮਾਂ, ਭੈਣ, ਕੋਲ ਹੋਵੇ।
ਪਰਦੇਸੀ ਦੀ ਇਹ ਇੱਛਾ ਕਦੀ ਵਿਆਰਥ ਨਹੀਂ ਗਈ, ਹੀਰਾ ਹੁਣ ਪਹਿਲਾਂ ਦੀ ਤਰ੍ਹਾਂ ਕੁੜੀ ਨਹੀਂ ਸੀ, ਸਗੋਂ ਬਚਪਨ ਦੀ ਜਗ੍ਹਾ ਜਵਾਨੀ ਨੇ ਲੈ ਲਈ ਸੀ, ਉਸ ਦਾ ਹਰ ਇਕ ਨਕਸ਼ ਦਿਲ ਵਿਚ ਘਰ ਕਰਦਾ ਸੀ, ਅਤੇ ਫੇਰ ਬਾਬੂ ਜੀ ਦੇ ਲਈ ਉਸ ਦੇ ਦਿਲ ਵਿਚ ਪਿਆਰ ਸੀ, ਮੁਹੱਬਤ ਸੀ, ਸਭ ਕੁਝ ਸੀ। ਓਹ ਹਕੀਮ ਨੂੰ ਸਦ ਲਿਆਈ, ਓਸਦੇ ਕਹਿਣ ਅਨੁਸਾਰ ਸਾਰੀ ਰਾਤ ਦੁਆ ਦਿੰਦੀ ਰਹੀ,ਅਤੇ ਸਿਰ ਘੁਟਦੀ ਰਹੀ,ਪਤਾ ਨਹੀਂ ਬਹੁਤ ਵਾਰੀ ਪੁਛਿਆ ਵੀ ਹੋਵੇਗਾ।
"ਬਾਬੂ ਜੀ, ਹੁਣ ਕੁਝ ਅਰਾਮ ਹੈ?"
ਓੜਕ ਹੀਰਾ ਦੀ ਕੋਸ਼ਸ਼ ਪੂਰੀ ਹੋ ਗਈ, ਕਈ ਦਿਨਾਂ ਦੀ ਮੇਹਨਤ ਨਾਲ ਡਾਕ ਬਾਬੂ ਨੂੰ ਅਰਾਮ ਆ ਗਿਆ, ਪਰ ਕਮਜ਼ੋਰੀ ਸੀ, ਇਸ ਬੀਮਾਰੀ ਨੇ ਹੁਣ ਇਕ ਮਿੰਟ ਵੀ ਇਥੇ ਰਹਿਣਾ ਔਖਾ ਕਰ ਦਿਤਾ ਇਸ ਨੇ ਸੋਚਿਆ, ਹੁਣ ਬਦਲੀ ਕਰਾਨੀ ਠੀਕ ਹੈ ਸੇਹਤ ਦੀ ਖਰਾਬੀ ਦਾ ਬਹਾਨਾ ਕਰ ਕੇ
ਅਰਜ਼ੀ ਦੇ ਦਿਤੀ।
ਬੀਮਾਰ ਦੀ ਸੇਵਾ ਤੋਂ ਵੇਹਲੀ ਹੋ ਕੇ ਹੀਰਾ ਫੇਰ ਉਸੇ ਬੂਹੇ ਤੇ ਦਿਸਨ ਲੱਗੀ ਪਰ ਹੁਣ ਉਸ ਨੂੰ ਪਹਿਲਾਂ ਦੀ ਤਰ੍ਹਾਂ ਅਵਾਜ਼ ਸੁਨਾਈ ਨਹੀਂ ਦਿੰਦੀ ਕਦੀ ੨ ਝਾਕ ਕੇ ਦੇਖਦੀ ਹੈ ਤਾਂ ਪਤਾ ਲੱਗਵਾ ਹੈ, ਬਾਬੂ ਸਾਹਿਬ ਕੁਝ ਉਦਾਸ ਹੋ ਉ ਕੁਰਸੀ ਤੇ ਬੈਠੇ ਹਨ, ਮੰਜੀ ਤੇ ਨਹੀਂ ਲੰਮੇ ਪਏ,ਏਧਰ ਹੀਰਾ ਅਵਾਜ਼ ਦੀ ਉਡੀਕਵਾਨ ਸੀ, ਓਧਰ ਪੋਸਟ ਮਾਸਟਰ ਸਾਹਿਬ

-੧੧੧-