ਪੰਨਾ:ਟੈਗੋਰ ਕਹਾਣੀਆਂ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਜਵਾਬ ਦੀ ਉਡੀਕ ਵਿਚ ਸਨ, ਹੀਰਾ ਬੂਹੇ ਵਿਚ ਬੈਠੀ ੨ ਉਹ ਹੀ ਪੁਰਾਨਾ ਸਬਕ ਯਾਦ ਕਰਨ ਲੱਗ ਪੈਂਦੀ ਕਿ ਮਾਸਟਰ ਸਾਹਿਬ ਕਿਸੇ ਦਿਨ ਬੁਲਾ ਕੇ ਇਮਤਿਹਾਨ ਨਾ ਲੈ ਲੈਣ, ਅਤੇ ਫੇਰ ਗਲਤੀ ਹੋ ਜਾਵੇ, ਕਿੰਨਾਂ ਚਿਰ ਪਿਛੋਂ ਹੀਰਾ ਨੂੰ ਸਦਿਆ ਗਿਆ ਹੀਰਾ ਧੜਕਦੀ ਹੋਏ ਦਿਲ ਦਾਲ ਕਮਰੇ
ਵਿਚ ਗਈ।
"ਹੀਰਾ ਮੈਂ ਕਲ ਇਥੋਂ ਜਾ ਰਿਹਾ ਹਾਂ।"
"ਕਿਥੇ ਬਾਬੂ ਜੀ?"
"ਅਤੇ ਫੇਰ ਕਦੋਂ ਆਉਗੇ।"
"ਹੁਣ ਨਹੀਂ ਆਵਾਂਗਾ ਹੀਰਾ।"
ਹੀਰਾ ਨੇ ਹੋਰ ਕੁਝ ਨਾ ਪੁਛਿਆ,ਬਾਬੂ ਆਪੇ ਹੀ ਬੋਲੇ "ਮੈਂ ਬਦਲੀ ਲਈ ਅਰਜ਼ੀ ਦਿੱਤੀ ਸੀ, ਓਹ ਮਨਜ਼ੂਰ ਨਹੀਂ ਹੋਈ ਇਸ ਕਰਕੇ ਮੈਂ ਨੌਕਰੀ ਛਡ ਚਲਿਆ ਹਾਂ ਹੀਰਾ,"ਕਿੰਨਾ ਚਿਰ ਚੁਪ ਰਹੀ ਇਕ ਨੁਕਰ ਵਿਚ ਟਮਟਮਾਤਾ ਦੀਵਾ ਜਗ ਰਿਹਾ ਸੀ।
ਥੋੜੇ ਚਿਰ ਪਿਛੋਂ ਹੀਰਾ ਹੌਲੀ ਉਠ ਕੇ ਨਰਮ ਕਦਮਾਂ ਨਾਲ ਰਸੋਈ ਵਿਚ ਦੁਧ ਗਰਮ ਕਰਨ ਚਲੀ ਗਈ, ਰਬ ਦੀ ਮਰਜ਼ੀ ਅਜ ਦੁਧ ਜਲਦੀ ਗਰਮ ਨਾ ਹੋ ਸਕਿਆ, ਉਸਦਾ ਕਾਰਨ ਸ਼ਾਇਦ ਇਹ ਸੀ, ਕਿ ਉਸਦੇ ਅਥਰੂ ਨਾਲ ਨਾਲ ਅੱਗ ਨੂੰ ਠੰਡਾ ਕਰ ਰਹੇ ਸਨ ਕਈ ਤਰਾਂ ਦੇ ਖ਼ਿਆਲ ਆ ਰਹੇ ਸਨ, ਪੋਸਟ ਮਾਸਟਰ ਸਾਹਿਬ ਦੇ ਦੁਧ ਪੀਨ ਤੋਂ ਪਿਛੋਂ ਹੀਰਾ ਨੇ ਕਿਹਾ।
"ਬਾਬੂ ਜੀ ਮੈਨੂੰ ਆਪਣੇ ਘਰ ਲੈ ਚਲੋਗੇ?"
"ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹੀਰਾ।"
ਉਨ੍ਹਾਂ ਦੇ ਬੁਲ੍ਹਾ ਉੱਤੇ ਫਿਕੀ ਜਹੀ ਮੁਸਕਰਾਹਟ ਸੀ ਉਸ ਨੂੰ ਲੈ

-੧੧੨-