ਪੰਨਾ:ਟੈਗੋਰ ਕਹਾਣੀਆਂ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਜਾਨਾਂ ਕਿਉਂ ਔਖ ਹੈ ਇਹ ਸਭ ਕੁਝ ਸਮਝਾਉਨਾ ਵੀ ਉਹਨੇ ਲੋੜ ਨ ਸਮਝੀ, ਸਾਰੀ ਰਾਤ ਹੀਰਾਂ ਦੇ ਕੰਨਾਂ ਵਿਚ ਇਹ ਅਵਾਜ਼ ਸੁਨਾਈ ਦਿੰਦੀ ਰਹੀ, "ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹੀਰਾ।"
ਸਵੇਰੇ ਉਠਕੇ ਬਾਬੂ ਸਾਹਿਬ ਨੇ ਦੇਖਿਆ ਉਨ੍ਹਾਂ ਦੇ ਨਾਹੁਨ ਲਈ ਖੂਹ ਦਾ ਪਾਣੀ ਭਰਿਆ ਪਿਯਾ ਹੈ, ਪਤਾ ਨਹੀਂ ਹੀਰਾ ਕਿਓਂ ਨਾ ਪੁਛ ਸਕੀ ਕਿ ਬਾਬੂ ਜੀ ਕਿਸ ਵੇਲੇ ਜਾਗੇ ਪਤਾ ਨਹੀਂ ਜਲਦੀ ਹੀ ਰੋਟੀ ਖਾ ਕੇ ਜਾਨਾ ਹੋਵੇ, ਇਸ ਕਰਕੇ ਹੀਰਾ ਰਾਤੀ ਹੀ ਦੂਰ ਜਾਕੇ ਖੂਹ ਵਿਚੋਂ ਪਾਨੀ ਲੈ ਆਈ ਸੀ, ਪੋਸਟ ਮਾਸਟਰ ਸਾਹਿਬ ਨੇ ਨ੍ਹਾਂ ਕੇ ਹੀਰਾ ਨੂੰ ਅਵਾਜ਼ ਦਿੱਤੀ।
ਹੀਰਾ ਚੁਪ ਚਾਪ ਅੰਦ੍ਰ ਆਈ, ਅਤੇ ਹੁਕਮ ਦੀ ਬਧੀ ਇਕ ਪਾਸੇ ਖੜੀ ਹੋ ਗਈ। ਮੂੰਹੋਂ ਕੁਝ ਨਾ ਬੋਲੀ ਸਿਰਫ ਇਕ ਵਾਰੀ ਪੋਸਟ ਮਾਸਟਰ ਵਲ ਵੇਖਿਆ।
"ਹੀਰਾ ਮੇਰੀ ਜਗ੍ਹਾ ਜੋ ਆਦਮੀ ਆਏਗਾ ਮੈਂ ਓਹਨੂੰ ਕਹਿ ਦਿਆਂਗਾ, ਕਿ ਮੇਰੀ ਤਰ੍ਹਾਂ ਤੇਰਾ ਧਿਆਨ ਰਖੇ। ਮੇਰੇ ਜਾਨ ਤੋਂ ਪਿਛੋਂ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਦੁਖ ਨਹੀਂ ਮਿਲੇਗਾ।"
ਇਸ ਵਿਚ ਸ਼ਕ ਨਹੀਂ ਕਿ ਇਹ ਸਭ ਗਲਾਂ ਮੁਹੱਬਤ ਅਤੇ ਤਰਸ ਵਾਲੀਆਂ ਸਨ, ਪਰ ਤੀਵੀਂ ਦੇ ਦਿਲ ਨੂੰ ਕੌਣ ਸਸਝ ਸਕਦਾ ਹੈ। ਹੀਰਾ ਨੇ ਕਈ ਵਾਰੀ ਮਾਲਕ ਦੀ ਝਿੜਕ ਨੂੰ ਚੁੱਪ ਕਰ ਕੇ ਸਹਾਰਿਆ ਸੀ, ਪਰ ਅਜ ਉਹ ਨਰਮ ਅਤੇ ਪਿਆਰ ਭਰੀ ਗਲ ਨੂੰ ਸਹਾਰ ਨਾ ਸ਼ਕੀ, ਇਸ ਦੇ ਸਬਰ
ਦਾ ਪਿਆਲਾ ਟੁੱਟ ਗਿਆ ਜੋ ਅੱਖਾਂ ਢੁਲ੍ਹਕੀਆਂ ਹੋਈਆਂ ਸਨ, ਉਹ ਵਗ ਪਈਆਂ ਉਹ ਜ਼ਾਰ ਜ਼ਾਰ ਰੋ ਕੇ ਬੋਲੀ।
"ਨਾ, ਤੁਸੀਂ ਕਿਸੇ ਨੂੰ ਕੁਝ ਨਾ ਕਹਿਣਾ, ਮੈਂ ਹੁਣ ਇਥੇ ਰਹਿਣਾ

-੧੧੩-