ਪੰਨਾ:ਟੈਗੋਰ ਕਹਾਣੀਆਂ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਨਹੀਂ ਚਾਹੁੰਦੀ।"
ਇਸ ਤੋਂ ਪਹਿਲਾਂ ਪੋਸਟ ਮਾਸਟਰ ਸਾਹਿਬ ਨੇ ਹੀਰਾ ਦਾ ਏਹੋ ਜਿਹਾ ਸਭਾਓ ਨਹੀਂ ਸੀ ਵੇਖਿਆ ਇਸ ਕਰ ਕੇ ਉਹ ਕੋਈ ਉਤਰ ਨਾ ਦੇ ਸਕੇ, ਨਵੇਂ ਬਾਬੂ ਸਾਹਿਬ ਆ ਗਏ, ਇਨ੍ਹਾਂ ਨੂੰ ਕੰਮ ਸੌਂਪ ਕੇ ਪੁਰਾਣੇ ਬਾਬੂ ਸਾਹਿਬ ਜਾਨ ਲਈ ਤਿਆਰ ਹੋਏ, ਜਾਂਦੀ ਵਾਰੀ ਹੀਰਾ ਨੂੰ ਬੁਲਾ ਕੇ ਕਿਹਾ।
"ਹੀਰਾ ਤੈਨੂੰ ਮੈਂ ਕਦੀ ਕੁਝ ਨਹੀਂ ਦੇ ਸਕਿਆ, ਅਜ ਤੈਨੂੰ ਕੁਝ ਦੇ ਜਾਂਦਾ ਤਾਂ ਪਤਾ ਨਹੀਂ ਕੁਝ ਦਿਨ ਚੰਗੇ ਲੰਘ ਜਾਨਾ।"
ਬਾਬੂ ਨੇ ਆਪਣੀ ਤਨਖਾਹ ਵਿਚੋਂ ਸਫਰ ਖਰਚ ਰਖ ਕੇ ਬਾਕੀ ਸਾਰੇ ਰੁਪਏ ਹਥ ਵਿਚ ਫੜ ਲਏ, ਹੀਰਾ ਇਹ ਕੁਝ ਦੇਖ ਨਾ ਸਕੀ, ਅਤੇ ਜ਼ਮੀਨ ਤੇ ਡਿਗ ਕੇ ਆਪਣੇ ਅਥਰੂਆਂ ਨਾਲ ਉਹਨਾਂ ਦੇ ਪੈਰ ਧੋਂਦੀ ਹੋਈ ਬੋਲੀ।
"ਤੁਹਾਡੇ ਅਗੇ ਮਿੰਨਤ ਕਰਦੀ ਹਾਂ, ਮੈਨੂੰ ਕੁਝ ਨਾ ਦਿਓ, ਮੇਰੇ ਵਾਸਤੇ ਕਿਸੇ ਨੂੰ ਦੁਖ ਨਹੀਂ ਹੋਵੇਗਾ।" ਇਹ ਕਹਿ ਕੇ ਹੀਰਾ ਇਕ ਪਾਸੇ ਚਲੀ ਗਈ।
ਪੋਸਟ ਮਾਸਟਰ ਸਾਹਿਬ ਨੇ ਇਕ ਠੰਡਾ ਹਾਉਕਾ ਭਰਿਆ ਅਤੇ ਹੱਥ ਵਿਚ ਬੈਗ ਲੈਕੇ ਕਛ ਵਿਚ ਛਤਰੀ ਮਾਰਕੇ ਬਾਕੀ ਸਮਾਨ ਮਜ਼ਦੂਰ ਨੂੰ ਚੁਕਾ ਕੇ ਹੋਲੀ ਹੌਲੀ ਦਰਯਾ ਦੇ ਕੰਢੇ ਵਲ ਤੁਰ ਪਏ ਰਸਤੇ ਵਿਚ ਦਰਯਾ ਸੀ ਪਿਛੋਂ ਦੋ ਤਿੰਨਾਂ ਫਰਲਾਂਗਾ ਤੇ ਸਟੇਸ਼ਨ ਸੀ, ਦਰਯਾ ਸਰਦੀ ਵਿਚ ਤਾਂ
ਸੁਕਾ ਹੁੰਦਾ ਸੀ ਪਰ ਬਰਸਾਤ ਵਿਚ ਪਿੰਡ ਤੇ ਸਟੇਸ਼ਨ ਤਕ ਪਾਣੀ ਹੀ ਦਿਸਦਾ ਸੀ।
ਬੇੜੀ ਭਰ ਚੁਕੀ ਸੀ, ਸਿਰਫ ਇਕੋ ਸਵਾਰੀ ਦੀ ਲੋੜ ਸੀ, ਬੈਠਦਿਆਂ ਹੀ ਬੇੜੀ ਨੂੰ ਛੱਡ ਦਿੱਤਾ ਗਿਆ, ਭਰੀ ਹੋਈ ਨਦੀ ਠਾਠਾਂ ਮਾਰ

-੧੧੪-