ਪੰਨਾ:ਟੈਗੋਰ ਕਹਾਣੀਆਂ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਣਹੋਣੀ ਘਟਨਾਂ


ਕਾਲਜ ਦੀ ਚਾਰ ਦੀਵਾਰੀ ਵਿਚ ਵਿਦਿਆਂ ਪੜ੍ਹਨ ਦੇ ਸ਼ੌਕੀਨ ਮੇਰੇ ਜਮਾਤੀ ਮਿੱਤ੍ਰ ਮੈਨੂੰ ਇਜ਼ਤ ਦੀ ਨਜ਼ਰ ਨਾਲ ਵੇਖਦੇ ਸਨ, ਸਗੋਂ ਖਾਸ ਤੌਰ ਤੇ ਵਡਿਆਈ ਦੀ ਨਜ਼ਰ ਨਾਲ ਮੇਰੇ ਸਾਰੇ ਜਮਾਤੀ ਮੈਨੂੰ ਆਪਣੇ ਨਾਲੋਂ ਹਰ ਗਲ ਵਿਚ ਚੰਗਾ ਸਮਝਦੇ ਸਨ।
ਹਦ ਤੋਂ ਜ਼ਿਆਦਾ ਵਧੀ ਹੋਈ ਚੀਜ਼ ਲੁਕਾਈ ਨਹੀਂ ਜਾ ਸਕਦੀ।
ਇਸ ਦਾ ਵੱਡਾ ਕਾਰਨ ਇਹ ਸੀ ਕਿ ਸਾਰੀਆਂ ਗੱਲਾਂ ਵਿਚ ਭਾਵੇਂ ਉਹ ਠੀਕ ਹੋਣ ਯਾ ਗਲਤ ਮੇਰਾ ਸਿਰਫ ਇਕ ਪੱਕਾ ਇਰਾਦਾ ਸੀ, ਇਸ ਦੁਨੀਆਂ ਵਿਚ ਬਹੁਤੇ ਲੋਕੀ ਹਰ ਇਕ ਵਿਸ਼ਯ ਤੇ ਜ਼ੋਰ ਦੇ ਕੇ "ਹਾਂ ਯਾ ਨਾਂਹ" ਨਹੀਂ ਕਹਿ ਸਕਦੇ, ਪਰ ਮੇਰੇ ਵਿਚ ਇਹ ਖਾਸ ਗਲ ਪੂਰੀ ਤੌਰ ਤੇ ਸੀ, ਅਨੋਖਾ ਪਨ ਦੁਨੀਆ ਦੀ ਨਜ਼ਰ ਦੀ ਖਿਚ ਬਨ ਹੀ ਜਾਂਦੀ ਹੈ।
ਹਰ ਇਕ ਵਿਸ਼ਯ ਤੇ ਮੈਂ ਸਿਰਫ ਆਪਣੇ ਇਰਾਦੇ ਨੂੰ ਜ਼ਾਹਰ ਨਹੀਂ ਸੀ ਕਰਦਾ ਸਗੋਂ ਆਪ ਹੀ ਲੇਖਕ ਸੀ, ਬੋਲਦਾ ਸੀ, ਲੈਕਕਰ ਕਰਦਾ ਸੀ, ਅਤੇ ਜਮਾਤੀਆਂ ਦੇ ਵਿਚਕਾਰ ਜਾ ਕੇ ਕਈ ਤਰ੍ਹਾਂ ਦੇ ਪ੍ਰਸ਼ਨ ਅਤੇ ਕਹਾਣੀਆ ਤੇ ਨੁਕਤਾ ਚੀਨੀ ਵੀ ਕਰਦਾ ਸੀ, ਇਨ੍ਹਾਂ ਗੱਲਾਂ ਕਰ ਕੇ ਮੇਰੇ ਜਮਾਤੀਆ

-੧੧੬-