ਪੰਨਾ:ਟੈਗੋਰ ਕਹਾਣੀਆਂ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਸਾਡੇ ਨਾਲ ਨਾਂ ਤਾਂ ਬਹੁਤਾ ਮਿਲਦੇ ਗਿਲਦੇ ਅਤੇ ਨਾ ਹੀ ਕੋਈ ਬਹੁਤੀ ਗਲ ਬਾਤ ਕਰਦੇ ਸਨ, ਬੀਤੇ ਹੋਏ ਜ਼ਮਾਨੇ ਦੇ ਆਦਮੀਆਂ ਦੀ ਤਰਾਂ ਓਹ ਚੁਪ ਚਾਪ ਸਭਾ ਦੇ ਸੀ ਅਸੀਂ ਆਪਸ ਵਿਚ ਉਨ੍ਹਾਂ ਨੂੰ 'ਬਰਹਮ ਰਾਖਸ਼' ਦੇ ਨਾ ਨਾਲ ਗਲਾਂ ਕਰਦੇ ਸਾਂ, ਜਿਸਤਰਾਂ ਚੰਗੀ ਤਰਾਂ ਮਿਲਨ ਵਾਸਤੇ ਸਾਡੇ
ਲਈ ਉਹਨਾਂ ਨੇ ਇਕ ਸਿਜ਼ਾਹੀਆਂ ਸਮਾਨ ਪੈਦਾ ਕਰ ਦਿਤਾ।
ਸਾਡੀ ਇਕ ਬੇਹਸ ਕਲੱਬ ਸੀ, ਇਸ ਦਾ ਮੋਢੀ ਮੈਂ ਹੀ ਸੀ, ਬੈਹਸ ਕਲੱਬ ਦੇ ਸਾਰੇ ਮੈਂਬਰਾਂ ਦੀ ਗਿਣਤੀ ਛੱਤੀ ਦੇ ਲਗ ਪਗ ਸੀ, ਜੋ ਇਸ ਦੇ ਪੈਂਤੀ ਮੈਂਬਰਾਂ ਨੂੰ ਕੱਢ ਵੀ ਦਿਤਾ ਜਾਂਦਾ ਤਾਂ ਕਲੱਬ ਦਾ ਕੋਈ ਖਾਸ ਨੁਕਸਾਨ ਨਹੀਂ ਹੁੰਦਾ, ਅਤੇ ਸਿਰਫ ਇਕ ਖਾਸ ਮੈਂਬਰ ਦੀ ਲਿਆਕਤ ਦੇ ਬਾਰੇ ਵਿਚ ਜੋ ਮੇਰਾ ਖਿਆਲ ਸੀ,ਓਹ ਹੀ ਇਸਦੇ ਹੋਰ ਬਾਕੀ ਮੈਂਬਰਾਂ ਦਾ ਸੀ, ਮਤਲਬ ਕੀ ਸਾਰੀ ਕਲੱਬ ਦਾ ਖਿਆਲ ਇਕ ਸੀ।ਹੋਨਾ ਵੀ ਮੇਟੇ ਅਨੋਖੇ ਪਨ ਦੀ ਪੂਰਤਾਈ ਵਾਲੀ ਤਾਕਤ ਤੇ ਕੈਮ ਸੀ।
ਬੈਹਸ ਕਲੱਬ ਦੇ ਸਾਲਾਨਾ ਜਲਸੇ ਵਿਚ ਪੜ੍ਹ ਕੇ ਸੁਨਾਉਨ ਲਈ ਮੈਂ ਇਕ ਅਜੀਬ ਪ੍ਰਸਤਾਵ ਲਿਖਿਆ, ਇਸ ਵਿਚ ਮੈਂ 'ਕਾਰ ਲਾਇਲ ਤੇਨੁਕਤਾ ਚਿਨੀ ਕੀਤੀ ਸੀ ਮੈਨੂੰ ਭਰੋਸਾ ਸੀ ਕਿ ਇਸ ਦੀਆਂ ਚੰਗੀਆਂ ਗਲਾਂ ਨਾਲ ਲੋਕੀ ਖੁਸ਼ੀ ਵਿਚ ਮਸਤ ਹੋਕੇ ਝੂਮ ਉਠਨਗੇ, ਖੁਸ਼ੀ ਵਿਚ ਆ ਜਾਨ ਦਾ ਵੱਡਾ ਕਾਰਨ ਇਹ ਸੀ ਕਿ ਆਪਣੀ ਇਸ ਲਿਖਤ ਵਿਚ ਮੈਂ ਸ਼ੁਰੂ ਤੋਂ ਲੈਕੇ ਅਖੀਰ ਤਕ ਕਾਰ-ਲਾਇਲ ਦੀ ਦਿਲ ਖੋਲਕੇ ਬੇ-ਇਜ਼ਤੀ ਕੀਤੀ ਸੀ ਕਬਰ ਵਿਚ ਪਿਆ ਹੋਇਆ ਕਾਰਲਾਇਲ ਵੀ ਬੜੇ ਗੁਸੇ ਵਿਚ
ਆ ਗਿਆ ਹੋਵੇਗਾ ਬਾਹਸ ਕਲੱਬ ਦੇ ਇਸ ਸਾਲਾਨਾ ਜਲਸੇ ਦੇ ਪ੍ਰਧਾਨ ਸਾਡੇ ਓਹ ਹੀ ਨਵੇਂ ਪ੍ਰੋਫੈਸਰ ਬਾਂਕੇ ਬਿਹਾਰੀ ਸਨ, ਜਦੋਂ ਮੈਂ ਆਪਣਾ ਪ੍ਰਸਤਾਵ ਪੜ੍ਹਕੇ ਸੁਨਾ ਚੁਕਾ ਤਾਂ ਮੇਰੇ ਜਮਾਤੀ ਅਤੇ ਯਕੀਨ ਰਖਨ ਵਾਲੇ

-੧੧੮-