ਪੰਨਾ:ਟੈਗੋਰ ਕਹਾਣੀਆਂ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮਿਤ੍ਰ ਮੇਰੇ ਯਕੀਨ ਦੇ ਹੈਰਾਨ ਕਰਨ ਵਾਲੇ ਹੌਸਲੇ ਅਤੇ ਮੇਰੀ ਅੰਗ੍ਰੇਜ਼ੀ ਦੀ ਸਫ਼ਾਈ ਅਤੇ ਨੰਬਰਵਾਰ ਗਲਾਂ ਲਿਖਨ ਤੋਂ ਖੁਸ਼ ਹੋਕੇ ਬਹੁਤ ਗੰਭੀਰਤਾ ਨਾਲ ਮੇਰੇ ਵਲ ਵੇਖਨ ਲਗੇ, ਮੇਰੇ ਪ੍ਰਸਤਾਵ ਦੇ ਬਾਰੇ ਵਿਚ ਕੋਈ ਕੁਝ ਕਹਿਨਾ ਨਹੀਂ ਚਾਹੁੰਦਾ ਇਹ ਪਤਾ ਕਰਕੇ ਬਾਬੂ ਬਾਂਕੇ ਬਿਹਾਰੀ ਖਲੋ ਗਏ, ਅਤੇ ਉਨ੍ਹਾਂ ਨੇ ਬਹੁਤ ਨਰਮੀ ਨਾਲ ਹੌਲੀ ਅਵਾਜ਼ ਵਿਚ ਚੰਗੀ ਤਰ੍ਹਾਂ ਸਭ ਨੂੰ ਸਮਝਾ ਦਿਤਾ ਕਿ ਅਮ੍ਰੀਕਾ ਦੇ ਮਸ਼ਹੂਰ ਵਿਦ੍ਵਾਨ 'ਲਾਵੇਲੀ' ਸਾਹਿਬ ਦੇ ਪ੍ਰਸਤਾਵ ਤੋਂ ਜਿਸ ਤਰਾਂ ਇਹ ਨਿਚੋੜ ਚੋਰੀ ਕੀਤਾ ਗਿਆ ਹੈ, ਓਹ ਬਹੁਤ ਹੀ ਦਿਲ ਖਿਚਵਾ ਹੈ ਅਤੇ ਜਿਸ ਤਰਾਂ ਪ੍ਰਸਤਾਵ ਬਨਾਨ ਵਾਲੇ ਨੇ ਲਿਖਿਆ ਹੈ ਓਹ ਜੇ ਕਰ ਨਾ ਲਿਖਿਆ ਜਾਂਦਾ ਤਾਂ ਬਹੁਤ ਹੀ ਚੰਗਾ ਹੁੰਦਾ, 'ਤਾੜਨ ਵਾਲੇ ਵੀ ਬੜੀ ਤੇਜ ਨਜ਼ਰ ਰਖਦੇ ਹਨ' ਇਹ ਕਹਾਵਤ ਬੇਅਸਰ ਨਹੀਂ। ਜੋ ਉਸਤਾਦ ਜੀ ਇਸ ਤਰਾਂ ਦਸਦੇ ਕਿ ਲਾਵਲੀ ਸਾਹਿਬ ਦੇ ਨਾਲ ਇਸ
ਨਵੇਂ ਪ੍ਰਸਤਾਵ ਨੇ ਲਿਖਣ ਵਾਲੇ ਦਾ ਭਰੋਸਾ ਅਤੇ ਬੋਲਣ ਦੀ ਤਾਕਤ ਵੀ ਹੈਰਾਨ ਕਰਨ ਵਾਲੀ ਨਾ ਹੋਣ ਦੇ ਬਰਾਬਰ ਦਿਖਾਈ ਦੇਂਦਾ ਹੈ, ਤਾਂ ਉਨ੍ਹਾਂ ਦਾ ਕਹਿਣਾ ਠੀਕ ਵੀ ਹੁੰਦਾ, ਅਤੇ ਸਭ ਕੁਝ ਝੂਠ ਨਾ ਸਮਝਿਆ ਜਾਂਦਾ, ਪਰ ਉਹ ਹੀ ਹੁੰਦਾ ਹੈ ਜੋ ਕੁਦਰਤ ਨੂੰ ਭਾਵੇਂ ਜਦ ਕਿ ਆਦਮੀ ਵਖੋ ਵਖ ਹੈ।
ਤਾਂ ਉਨ੍ਹਾਂ ਦੀ ਅਕਲ ਦੇ ਖਾਨੇ ਕਿਸ ਤਰਾਂ ਇਕ ਹੋ ਸਕਦੇ ਹਨ।
ਮੇਰੇ ਜਮਾਤੀ ਦੋਸਤਾਂ ਦਾ ਪੱਕਾ ਭਰੋਸਾ ਮੇਰੇ ਤੇ ਸੀ, ਉਹ ਇਸ ਅਚਾਨਕ ਹੋਣ ਵਾਲੀ ਗਲ ਦੇ ਪਿਛੋਂ ਘਟ ਹੋਣਾ ਸ਼ੁਰੂ ਹੋਇਆ ਪਰ ਮੇਰੇ ਪਕੇ ਭਰੋਸੇ ਵਾਲੇ ਮਿੱਤ੍ਰ ਮੋਤੀ ਲਾਲ ਦੇ ਭਰੋਸੇ ਵਿਚ ਕੁਝ ਵੀ ਕਮੀ ਨਾ ਹੋਈ, ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇਸ ਬ੍ਰਹਮ ਰਾਖਸ਼ ਨੂੰ ਆਪਣਾ ਵਿਦਯਾਪਤੀ ਨਾਟਕ ਕਿਉਂ ਨਹੀਂ ਸੁਣਾਉਂਦਾ ਦੇਖੀਏ ਖਾਂ ਉਹ ਇਸ ਦੇ ਬਾਰੇ ਕੀ ਕਹਿੰਦਾ ਸੀ ਗੱਲ ਕੀ ਮੋਤੀ ਲਾਲ ਜਿਥੇ ਉਸਤਾਦ ਜੀ ਲਈ

-੧੧੯-