ਪੰਨਾ:ਟੈਗੋਰ ਕਹਾਣੀਆਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਮੈਂ ਕੱਲਾ ਸਾਂ, ਉਸੇ ਤਰ੍ਹਾਂ ਸ਼ਾਮਾ ਵੀ ਇਕਲੀ ਸੀ, ਸੋਮਵਾਰ ਦਾ ਦਿਨ ਸੀ, ਬਦਲ ਛਾਏ ਹੋਏ ਸਨ ਇਹ ਵੇਖ ਕੇ ਹੈਡਮਾਸਟਰ ਸਾਹਿਬ ਨੇ ਛੁੱਟੀ ਕਰ ਦਿਤੀ ਸਾਰਾ ਦਿਨ ਅਸਮਾਨ ਤੇ ਬਦਲ ਘਿਰੇ ਰਹੇ ਅਤੇ ਸ਼ਾਮ ਵੇਲੇ ਮੁਸਲਾ ਧਾਰ ਵਰਖਾ ਸ਼ੁਰੂ ਹੋ ਗਈ ਅਤੇ ਨਾਲ ਹੀ ਹਨੇਰੀ ਵੀ ਵਰਨ ਲਗੀ ਹੌਲੀ ਹੌਲੀ ਰਾਤ ਹੋਈ, ਪਾਣੀ ਤੇ ਹਨੇਰੀ ਦਾ ਜ਼ੋਰ ਵਧ ਗਿਆ ਬਰਸਾਤੀ ਹਵਾ ਮੀਲਾਂ ਤਕ ਸ਼ਾ ਸ਼ਾ ਕਰਦੀ ਜਾ ਰਹੀ ਸੀ, ਰਾਤ ਹਨੇਰੀ ਸੀ ਬਿਜਲੀ ਚਮਕਦੀ ਸੀ ਅਸਮਾਨ ਤੇ ਇਕ ਅਜੀਬ ਘਟਨਾ ਸੀ, ਇਹੋ ਜਹੀ ਡਰਾਉਣੀ ਹਾਲਤ ਵਿਚ ਸੌਣਾ ਪਾਗਲ ਦਾ ਕੰਮ ਨਹੀਂ ਤਾਂ ਹੋਰ ਕੀ ਹੈ। ਇਕ ਦਮ ਮੈਨੂੰ ਚੇਤਾ ਆਯਾ, ਕਿ ਸ਼ਾਮਾ ਮੇਰੀ ਤਰ੍ਹਾਂ ਘਰ ਵਿਚ ਇਕੱਲੀ ਹੈ, ਮਕਾਨ ਵੀ ਪੁਰਾਨਾ ਅਤੇ ਖਸਤਾ ਹੈ, ਤੇ ਉਸ ਨਾਲੋਂ ਮੇਰਾ ਨਵਾਂ ਬਨਿਆਂ ਹੋਇਆ ਬੰਗਲਾ ਪੱਕਾ ਹੈ ਕਈ ਵਾਰੀ ਦਿਲ ਵਿਚ ਲਹਿਟ ਉੱਠੀ ਕਿ ਸ਼ਾਮਾ ਨੂੰ ਇਥੇ ਲੈ ਆਵਾਂ, ਇਹ ਖਿਆਲ ਕਰਨਾ ਕੋਈ ਗਲਤੀ ਨਹੀਂ, ਕਿਉਂਕਿ ਮੈਨੂੰ ਉਸ ਨਾਲ ਬਚਪਨ ਤੋਂ ਪਿਆਰ ਹੈ, ਪਰ ਏਹੋ ਜਹੇ ਵੇਲੇ ਮੈਂ ਸ਼ਾਮਾ ਕੋਲ ਜਾਂਦਾ ਹੋਇਆ ਸ਼ਰਮ ਗਿਆ, ਪਤਾ ਨਹੀਂ ਕਿਓਂ।
ਪਹਿਲੀ ਰਾਤ ਖਤਮ ਹੋ ਗਈ ਦੋ ਵਜੇ ਦੇ ਕਰੀਬ ਹਨੇਰੀ ਪਾਣੀ ਨੇ ਬਹੁਤ ਜ਼ੋਰ ਪਾਇਆ, ਮੈਂ ਘਬਰਾ ਗਿਆ, ਬੂਹੇ ਵਲ ਆਯਾ, ਬਾਹਰ ਆਉਂਦਿਆਂ ਹੀ ਦੇਖਿਆ ਕੋਈ ਜ਼ਨਾਨੀ ਸੁੰਦ੍ਰ ਲਾਲ ਦੇ ਮਕਾਨ ਵਿਚੋਂ ਨਿਕਲ ਰਹੀ ਹੈ, ਓਹ ਪਾਣੀ ਵਿਚ ਉਤ੍ਰ ਆਈ ਦੇਖਦਿਆ ਹੀ ਮੈਂ ਸਮਝ ਗਿਆ ਕਿ ਇਹ ਸ਼ਾਮਾ ਹੈ, ਸ਼ਾਮ ਨੂੰ ਪਾਣੀ ਵਿਚ ਡੁੱਬੇ ਹੋਏ ਘਾਟ ਵਲ ਆਉਂਦੀ ਵੇਖਕੇ ਮੇਰੇ ਪੈਰ ਆ ਮੁਹਾਰੇ ਉਸ ਵਲ ਚਲ ਪਏ, ਸਾਰਾ ਘਾਟ ਡੁਬ ਰਿਹਾ ਸੀ ਏਧਰ ਓਧਰ ਦੀਆਂ ਦੋਵੇਂ ਬੁਰਜੀਆਂ ਪਾਣੀ ਵਿਚ ਡੁੱਬੀਆਂ

-੧੨-