ਪੰਨਾ:ਟੈਗੋਰ ਕਹਾਣੀਆਂ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਫਾਂਸੀ ਤਿਆਰ ਕਰ ਰਿਹਾ ਸੀ, ਉਥੇ ਮੇਰੇ ਲਈ ਮੈਦਾਨ ਬਹਿਸ ਅਤੇ ਆਪ ਇਕ ਦੇਖਨ ਵਾਲੇ ਦੀ ਸ਼ਕਲ ਵਿਚ ਸਾਡਾ ਦੋਨਾ ਦਾ ਅਮਲੀ ਨਾਟਕ ਵੇਖਣ ਦੀ ਚਾਹ ਰੱਖਦਾ ਸੀ, ਏਹ ਸੋਚਨਾ ਕਿ ਹੋਵੇ ਦੋਸਤ ਅਤੇ ਉਹ ਭਰੋਸੇ ਵਾਲਾ ਉਸਦੇ ਭਰੋਸੇ ਉਤੇ ਸ਼ਕ ਕਰਨ ਦੇ ਬਰਾਬਰ ਸੀ।
ਰਾਜਾ ਸ਼ਿਵ ਸਿੰਘ ਦੀ ਰਾਣੀ ਪੱਨਾ ਨੂੰ ਕਵੀ ਵਿਦਿਯਾਪਤੀ ਬਹੁਤ ਚਾਹੁੰਦੇ ਸਨ, ਅਤੇ ਰਾਣੀ ਦੇ ਦੇਖਣ ਤੋਂ ਬਿਨਾਂ ਕਵਿਤਾ ਨਹੀਂ ਸੀ ਕਰ ਸਕਦੇ ਇਸੇ ਖਿਆਲ ਤੇ ਮੈਂ ਇਕ ਦਰਦ ਭਰਿਆ ਅਤੇ ਉਚੇ ਦਰਜੇ ਦਾ ਸੰਗੀਤ ਨਾਟਕ ਬਨਾਇਆ ਸੀ, ਮੇਰੇ ਪੱਕੇ ਦੋਸਤਾਂ ਵਿਚੋਂ ਜੇਹੜੇ ਇਤਿਹਾਸ ਦੀ ਕਿਸੇ ਗਲ ਨੂੰ ਉਲਟਾਉਣਾ ਨਹੀਂ ਚਾਹੁੰਦੇ ਉਹ ਕਹਿੰਦੇ ਸਨ ਕਿ ਇਤਿਹਾਸ ਵਿਚ ਕਿਸੇ ਜਗ੍ਹਾਂ ਵੀ ਇਹ ਗੱਲ ਨਹੀਂ ਆਈ, ਮੈਂ ਕਹਿੰਦਾ ਸੀ,ਕਿ ਤਾਂ ਤੇ ਇਸ ਨੂੰ ਇਤਿਹਾਸ ਦੀ ਬਦ-ਕਿਸਮਤੀ ਕਹਿਣਾ ਚਾਹੀਦਾ ਹੈ।
ਜੋ ਇਤਿਹਾਸ ਵਿਚ ਇਹ ਗਲ ਹੁੰਦੀ ਤਾਂ ਇਹ ਹੋਰ ਵੀ ਮੁਆਦਲੀ ਅਤੇ ਸਚੀ ਸਮਝੀ ਜਾਂਦੀ।
"ਬਾਬਾ ਭਰੋਸੇ ਦਾ ਬੇੜਾ ਪਾਰ" ਟੁੱਟੇ ਹੋਏ ਬਲੇ ਉਤੇ ਗਾਉਨ ਵਾਲੇ ਦਰਵੇਸ਼ ਦਾ ਇਹ ਗੀਤ ਮੇਰੇ ਅਨੋਖੇ ਪਨ ਦੀ ਪੂਰੀ ਮਿਕਦਾਰ ਵਾਲੀ ਤਾਕਤ ਨੂੰ ਦਸਦਾ ਸੀ।
ਮੈਂ ਪਹਿਲਾ ਦਸ ਚੁਕਾ ਹਾਂ ਕਿ ਮੇਰਾ ਨਾਟਕ ਬਹੁਤ ਚੰਗਾ ਸੀ, ਮੋਤੀ ਦਾ ਖਿਆਲ ਸੀ, ਕਿ ਉਹ ਉਚੇ ਦਰਜੇ ਦੀ ਪਦਵੀ ਵਿਚੋਂ ਇਕ ਹੈ ਕਾਲੀ ਦਾਸ ਦੇ ਸ਼ਕੁੰਤਲਾ ਤੋਂ ਵੀ ਵਧ ਚੁੱਕਾ ਹੈ, ਮੈਂ ਆਪ ਜਿੰਨਾ ਸਮਝਦਾ ਸਾਂ, ਉਹ ਉਸ ਨਾਲੋਂ ਵੀ ਜਿਯਾਦਾ ਸਮਝਦਾ ਸੀ, ਇਸ ਕਰਕੇ ਮੈਂ ਵੀ ਇਹ ਅੰਦਾਜ਼ਾ ਕਰਨ ਤੋਂ ਅਸਮਰਥ ਸੀ, ਕਿ ਮੇਰੀ ਅਕਲ ਦੀ ਇਹੋ ਜਹੀ ਤਸਵੀਰ ਉਸਦੇ ਦਿਲ ਤੇ ਉਖਰੀ ਹੋਈ ਹੈ ਅਗੇ ਆਉਣ ਵਾਲੀਆਂ

-੧੨੦-