ਪੰਨਾ:ਟੈਗੋਰ ਕਹਾਣੀਆਂ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਬਿਛੂ ਦੀ ਪੂਛ ਵਿਚ ਹੀ ਡੰਗ ਹੁੰਦਾ ਹੈ ਬਾਂਕੇ ਬਿਹਾਰੀ ਦੀ ਗੱਲ ਦੇ ਸ਼ੁਰੂ ਵਿਚ ਹੀ ਕਾਫੀ ਜ਼ਾਹਿਰ ਭਰਿਆ ਹੋਇਆ ਸੀ, ਬੈਠਨ ਦੇ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਇਸ ਨਾਟਕ ਦਾ ਖਾਸ ਹਿਸਾ ਗੇਲੇ ਤੇ 'ਟਾਸੇ' ਨਾਟਕ ਤੋਲਿਆ ਗਿਆ ਹੈ। ਕਿਸੇ ਕਿਸੇ ਜਗਾਂ ਤੇ ਓਹ ਗਲ ਅਤੇ ਕਿਸੇ ਕਿਸੇ
ਜਗ੍ਹਾਂ ਦੇ ਬਦਲ ਦਿਤਾ ਗਿਆ ਹੈ, ਹਿੰਮਤ ਕਰਨ ਤੋਂ ਕੀ ਨਹੀਂ ਹੋ ਸਕਦਾ ।
ਇਸ ਗਲ ਦਾ ਇਕ ਠੀਕ ਜੁਆਬ ਜੀ, ਮੈਂ ਕਹਿ ਸਕਦਾ ਸੀ ਕਿ ਇਹ ਗਲ ਭੈੜੀ ਨਹੀਂ ਵਿਦਯਾ ਦੀ ਦੁਨੀਆਂ ਵਿਚ ਚੋਰੀ ਵੀ ਇਕ ਬਹੁਤ ਵਡੀ ਚੀਜ਼ ਹੈ ਇਥੋਂ ਤਕ ਕਿ ਜੇ ਚੋਰੀ ਫੜੀ ਵੀ ਜਾਵੇ ਤਾਂ ਇਸ ਕਰਕੇ ਚੋਰ ਦੀ ਇਜ਼ਤ ਵਿਚ ਦਾਗ ਨਹੀਂ ਲਗਦਾ, ਵਿਦਯਾ ਦੇ ਵਡੇ ਵਡੇ ਵਿਦਵਾਨਾਂ ਨੇ ਇਹ ਕੰਮ ਕੀਤਾ ਹੈ, ਮਸ਼ਹੂਰ ਲੇਖਕ ਵੀ ਇਸ ਕੰਮ ਵਿਚ ਨਵੇਂ ਨਹੀਂ, ਵਿਦਯਾ ਦੇ ਕੰਮ ਵਿਚ ਚੋਰੀ ਓਹ ਹੀ ਕਰ ਸਕਦਾ ਹੈ, ਜਿਸ ਵਿਚ ਕਾਫੀ ਤੋਂ ਜ਼ਿਆਦਾ ਹੌਸਲਾ ਹੋਵੇ, ਕਿਉਂਕਿ ਓਹ ਦੂਸਰੇ ਦੀ ਚੀਜ਼ ਨੂੰ ਪੂਰੀ ਤਰਾਂ ਨਹੀਂ ਬਨਾ ਸਕਦਾ।
ਹੋਰ ਵੀ ਕਈ ਇਹੋ ਜਹੀਆਂ ਗਲਾਂ ਸਨ ਪਰ ਓਸ ਦਿਨ ਮੈਂ ਕੁਝ ਨਾ ਕਿਹਾ, ਇਸ ਦਾ ਕਾਰਨ ਮੇਰਾ ਵਿਦਿਯਾਥੀ ਪਨ ਯਾ ਕਮਯੋਰੀ ਨਹੀਂ ਸੀ,ਅਸਲੀ ਗੱਲ ਤਾਂ ਇਹ ਹੈ ਕਿ ਉਸ ਦਿਨ ਮੈਨੂੰ ਕੋਈ ਵੀ ਗੱਲ ਯਾਦ ਨਹੀਂ ਸੀ ਆਈ, ਪੰਜਾਂ ਸਤਾਂ ਦਿਨਾਂ ਪਿਛੋਂ ਇਹ ਜੁਆਬ ਮੇਰੇ ਦਿਲ ਵਿਚ ਬਦਲਾਂ ਦੀ ਤਰਾਂ ਉਡਨ ਲੱਗ ਪਏ, ਪਰ ਦੁਸ਼ਮਨ ਦੀ ਅਣਹੋਂਦ ਵਿਚ ਇਹ ਹਰ ਪਾਸਿਉਂ ਮੈਨੂੰ ਹੀ ਜ਼ਖਮੀ ਕਰਨ ਲੱਗੇ, ਮੈਂ ਸੋਚਿਆ ਘਟ ਤੋਂ ਘਟ ਇਹ ਗੱਲਾਂ ਆਪਣੀ ਜਮਾਤ ਦੇ ਮੁੰਡਿਆ ਨੂੰ ਸੁਣਾ ਦੇਣੀਆਂ ਠੀਕ ਹਨ, ਪਰ ਭੈੜੀ ਕਿਸਮਤ ਨਾਲ ਇਹ ਸਾਰੇ ਜੁਵਾਬ

-੧੨੨-