ਪੰਨਾ:ਟੈਗੋਰ ਕਹਾਣੀਆਂ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੇਰੇ ਜਮਾਤੀ ਅਕਲ ਦੇ ਅੰਨਿਆਂ ਲਈ ਕੁਝ ਬਹੁਤ ਚੰਗੇ ਨਹੀਂ ਸਨ, ਉਨ੍ਹਾਂ ਦੀ ਸਮਝ ਵਿਚ ਚੋਰੀ ਦਾ ਨਾਂ ਹੀ ਬੁਰਾ ਸੀ,ਮੇਰੀ ਚੋਰੀ ਵਿਚ ਅਤੇ ਹੋਰਨਾਂ ਦੀ ਚੋਰੀ ਵਿਚ ਕਿੰਨਾਂ ਫਰਕ ਹੈ, ਇਹ ਸਮਝਣ ਦੀ ਤਾਕਤ ਇਨ੍ਹਾਂ ਵਿਚ ਹੁੰਦੀ ਤਾਂ ਉਨ੍ਹਾਂ ਨਾਲ ਮੇਰਾ ਜ਼ਿਆਦਾ ਫਰਕ ਨਾ ਹੁੰਦਾ ਆਪੋ ਆਪਣੀ ਅਕਲ ਤੇ ਆਪੋ ਆਪਣੀ ਗੱਲ।
ਬੀ. ਏ. ਦਾ ਇਮਤਿਹਾਨ ਦਿਤਾ ਇਸ ਵਿਚ ਮੈਨੂੰ ਜ਼ਰਾ ਵੀ ਸੰਦੇਹ ਨਹੀਂ ਸੀ ਕਿ ਮੈਂ ਪਾਸ ਹੋ ਜਾਵਾਂਗਾ ਪਰ ਫੇਰ ਵੀ ਮੇਰਾ ਦਿਲ ਉਦਾਸ ਸੀ, ਬਾਂਕੇ ਬਿਹਾਰੀ ਦੀਆਂ ਇਨ੍ਹਾਂ ਗੱਲਾਂ ਦੇ ਧਕੇ ਨਾਲ ਮੇਰੀ ਸਾਰੀ ਮਸ਼ਹੂਰੀ ਦੀ ਇਮਾਰਤ ਢਹਿ ਪਈ ਸਿਰਫ ਬੇ-ਸਮਝ ਮੋਤੀ ਲਾਲ ਦੀ ਭਰੋਸਾ ਅਤੇ ਭਗਤੀ ਕਿਸੇ ਤਰ੍ਹਾਂ ਵੀ ਨਾ ਘਟੀ ਪ੍ਰਭਾਤ ਵੇਲੇ ਜਦੋਂ ਮੇਰੀ ਮਸ਼ਹੂਰੀ ਦਾ ਸੂਰਜ ਨਿਕਲ ਰਿਹਾ ਸੀ ਉਸੇ ਵੇਲੇ ਵੀ ਉਹ ਭਰੋਸਾ ਬੇ-ਹੱਦ ਠੰਡੀ ਛਾਂ ਦੀ ਤਰ੍ਹਾਂ ਮੇਰੇ ਪੈਰਾਂ ਨਾਲ ਲੱਗ ਹੋਈ ਸੀ, ਅਤੇ ਸ਼ਾਮ ਵੇਲੇ ਜਦੋਂ ਮੇਰੀ ਮਸ਼ਹੂਰੀ ਦਾ ਸੂਰਜ ਮੇਰੇ ਪਿਛੇ ਵੱਲ ਡੁਬਣ ਲੱਗਾ ਇਸ ਵਲੇ ਵੀ ਇਸ ਭਰੋਸੇ ਨੇ ਛਾਯਾ ਦੀ ਤਰ੍ਹਾਂ ਮੇਰੇ ਪੈਰਾਂ ਨੂੰ ਨਾ ਛਡਿਆ ਪਰ ਇਸ ਭਰੋਸੇ ਨਾਲ ਕਿਸੇ ਤਰਾਂ ਦੀ ਸ਼ਾਂਤੀ ਵੀ ਨਹੀਂ ਸੀ, ਮੇਰੇ ਖਿਆਲ ਵਿਚ ਸ਼ਾਇਦ ਉਹ ਬੇ-ਅਕਲ ਭਰੋਸੇ ਵਾਲੇ ਦਿਲ ਦਾ ਪਿਆਰ ਹਨੇਰਾ ਸੀ ਅਕਲ ਦੀ ਨੂਰਾਨੀ ਕਿਰਨ ਦਾ ਜਲਵਾ ਸੀ, "ਤੁਸੀਂ ਕੁਝ ਵੀ ਔਹ,ਪਰ ਮੇਰੇ ਔਹ।" ਮੋਤੀ ਲਾਲ ਦੇ ਦਿਲ ਦਾ ਇਹ ਨਜ਼ਾਰਾ ਸੀ,ਜਿਸ ਨੂੰ ਮੈਂ ਹੀ ਸਮਝ ਸਕਿਆ, ਪਰ ਉਸਦੀ ਇਹ ਗਲ ਪਸੰਦ ਨਾ ਕਰਦਾ ਹੋਇਆ ਅਜੇ ਆਪਣੀ ਨਾ ਪਸੰਦਗੀ ਦਾ ਖਿਆਲ ਦਸ ਨਾ ਸਕਿਆ ਕਿਉਂਕਿ ਅੰਨੇ ਭਰੋਸੇ ਵਾਲੇ ਮਿਤ੍ਰ ਨੂੰ ਸ਼ਕ ਵਿਚ ਪਾਉਣਾ ਮੈਨੂੰ ਚੰਗਾ ਨਹੀਂ ਸੀ ਲਗਦਾ ਅਤੇ ਮੈਂਇਹ ਕਰ ਹੀ ਕਿਸਤਰਾਂ ਸਕਦਾ ਸੀ।

-੧੨੩-