ਪੰਨਾ:ਟੈਗੋਰ ਕਹਾਣੀਆਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੇਰੇ ਪਿਤਾ ਜੀ ਮੁਨਸ਼ੀ "ਬ੍ਰਿਜ ਬਾਲ ਲਾਲ" ਸੂਬਾ ਬਿਹਾਰ ਦੇ ਇਕ ਉੱਘੇ ਵਕੀਲ ਸਨ, ਮੇਰੇ ਵਿਆਹ ਲਈ ਰੋਜ਼ ਘਰ ਵਿਚ ਗੱਲਾਂ ਹੋ ਰਹੀਆਂ ਸਨ।
ਪਿਤਾ ਜੀ ਨੇ ਖਤ ਪਾ ਕੇ ਮੈਨੂੰ ਘਰ ਸੱਦਿਆ, ਮੈਂ ਜੁਆਬ ਦੇ ਦਿਤਾ।
"ਅਫਸੋਸ ਕਿ ਮੈਂ ਆ ਨਹੀਂ ਸਕਦਾ ਕਿਉਂਕਿ ਇਸ ਵੇਲੇ ਮੇਰੇ ਇਸ ਕੰਮ ਨਾਲ ਮੇਰੀ ਪੜ੍ਹਾਈ ਵਿਚ ਨੁਕਸਾਨ ਦਾ ਬਹੁਤ ਸ਼ੱਕ ਹੈ, ਅਤੇ ਦੁਸਰੀ ਗੱਲ ਇਹ ਕਿ ਤੁਸੀਂ ਮੇਰੇ ਵਿਆਹ ਦੇ ਬਾਰੇ ਵਿਚ ਇਸ ਤਰ੍ਹਾਂ ਜਲਦੀ ਨਾ ਕਰੋ ਕਾਲਜ ਦੀ ਪੜ੍ਹਾਈ ਨੂੰ ਖਤਮ ਹੋ ਲੈਣ ਦਿਓ, ਇਹੋ ਮੇਰੀ ਬੇਨਤੀ ਹੈ, ਮਾਤਾ ਪਿਤਾ ਦੇ ਹੁਕਮ ਨੂੰ ਉਲੰਘਣਾ ਪਾਪ ਹੈ ਪਰ ਸਚਾਈ ਨੂੰ ਛੁਪਾਨਾ ਵੀ ਠੀਕ ਨਹੀਂ।
ਅਸਲ ਵਿਚ ਗੱਲ ਇਹ ਸੀ, ਕਿ ਇਸ਼ ਵੇਲੇ ਮੇਰਾ ਦਿਲ ਟਿਕਾਣੇ ਨਹੀਂ ਸੀ,ਮੇਰੇ ਦਿਲ ਵਿਚ ਵੀ ਇਸ ਨਕਤਾ ਚੀਨੀ ਨਾਲ ਇਕ ਤਰ੍ਹਾਂ ਦੀ ਮੇਰੇ ਆਪਣੇ ਵਿਚ ਹੀ ਕਰਨ ਵਾਲੇ ਦਾ ਸਿਸਲਾ ਮੇਰੇ ਪ੍ਰਸਤਾਵ ਲਿਖਣ ਦੇ ਮਸਾਲੇ ਨੂੰ ਗੁਸੇ ਦੀ ਵਜ੍ਹਾ ਨਾਲ ਨਕਸਾਨ ਪਹੁੰਚਾ ਰਿਹਾ ਸੀ ਮੇਰਾ ਪ੍ਰਸਤਾਵ
ਦਾ ਮਸਾਲਾ ਕਹਿੰਦਾ ਸੀ ਕਿ ਇਸ ਦਾ ਬਦਲਾ ਲਵਾਂਗਾ, ਇਕ ਵਾਰੀ ਫੇਰ ਲਿਖਾਂਗਾ, ਤਾਂ ਵੇਖਾਂਗਾ ਕਿ ਮੈਂ ਵਡਾ ਹਾਂ ਯਾ, ਮੇਰੇ ਉਤੇ ਨਕਤਾ ਚੀਨੀ ਕਰਨ ਵਾਲਾ ਵੱਡਾ ਹੈ, ਜ਼ਰਾ ਮੁਕਾਬਲੇ ਦੀ ਮੇਜ਼ ਤੇ ਆਵੇ ਤਾਂ ਸਹੀ।
ਮੈਂ ਇਹ ਇਰਾਦਾ ਕਰ ਲਿਆ ਕਿ ਇਕ ਨਾਲ ਪਿਆਰ ਅਤੇ ਦੂਸਰੇ ਨਾਲ ਰੁਖਾ ਪਨ, ਦੁਸ਼ਮਨ ਨੂੰ ਮਾਫ ਕਰਨਾ ਆਦਿਕ ਖਿਆਲਾਂ ਨੂੰ ਲੈ ਕੇ ਇਕ ਕਮਾਲ ਦਾ ਅਜੀਬ ਤਰ੍ਹਾਂ ਦਾ ਕੁਝ ਲਿਖਾਂਗਾ।
ਨੁਕਤਾ ਚੀਨੀ ਕਰਨ ਵਾਲਿਆਂ ਲਈ ਇਕ ਖਾਸ

-੧੨੪-