ਪੰਨਾ:ਟੈਗੋਰ ਕਹਾਣੀਆਂ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਖੁਰਾਕ ਜਮ੍ਹਾਂ ਕਰਾਂਗਾ, ਹਿੰਮਤ ਕਰਨ ਨਾਲ ਕੀ ਨਹੀਂ ਹੋ ਸਕਦਾ, ਓਹ ਕੇਹੜਾ ਕੰਮ ਹੈ ਜੋ ਹੋ ਨਹੀਂ ਸਕਦਾ।
ਸੋਚਿਆ ਕਿ ਕਿਸੇ ਨਿਵੇਕਲੀ ਜਗ੍ਹਾਂ ਤੇ ਬੈਠ ਕੇ ਆਪਣੇ ਜੀਵਨ ਦੀ ਇਸ ਅੱਗ ਨੂੰ ਬੁਝਾਇਆ ਜਾਵੇ ਅਤੇ ਸੌਂਹ ਖਾਧੀ ਕਿ ਘਟ ਤੋਂ ਘਟ ਇਕ ਮਹੀਨਾ ਗੁੜ੍ਹੇ ਮਿਤ੍ਰ ਵਾਕਫ ਅਤੇ ਨਾਵਾਕਫ ਕਿਸੇ ਨਾਲ ਵੀ ਨਾ ਮਿਲਾ ਗਿਲਾ, "ਪ੍ਰਾਨ ਜਾਏ ਪਰ ਵਚਨ ਨਾ ਜਾਏ।"
ਮੋਤੀ ਲਾਲ ਨੂੰ ਬੁਲਾ ਕੇ ਮੈਂ ਆਪਨਾ ਖਿਆਲ ਦਸਿਆ ਓਹ ਇਕ ਦਮ ਚੁਪ ਕਰ ਗਿਆ ,ਅਤੇ ਮੇਰੇ ਵਲ ਵੇਖਨ ਲਗਾ ਜਿਸ ਤਰ੍ਰਾਂ ਇਸ ਨੇ ਹੁਣ ਹੀ ਮੇਰੀ ਕਿਸਮਤ ਪਰਖ ਲਈ ਹੋਵੇ, ਫੇਰ ਮੇਰਾ ਹਥ ਦਬਾ ਕੇ ਉਸਨੇ ਬਹੁਤ ਹੌਲੀ ਜਹੀ ਕਿਹਾ "ਭਰਾ ਸਦਾ ਦੀ ਮਸ਼ਹੂਰੀ ਅਤੇ ਦੁਨੀਆਵੀ ਇਜ਼ਤ ਹਾਸਲ ਕਰੋ" ਭਰੋਸਾ ਰੱਖਨ ਵਾਲੇ ਦੀ ਪ੍ਰਾਰਥਨਾ ਕਦੀ ਵੀ ਐਵੇ ਨਹੀਂ ਜਾਂਦੀ ਸੁਨਦਿਆਂ ਹੀ ਮੇਰੇ ਸਰੀਰ ਵਿਚ ਹਿਲ ਜੁਲ ਪੈਦਾ ਹੋ ਗਈ, ਐਉ ਭਾਸ਼ਨ ਲਗਾ ਜਿਸਤਰਾ ਮਸ਼ਹੂਰੀ ਦੇ ਅਸਮਾਨ ਤੇ ਉਡ ਰਿਹਾ ਹਾਂ।
ਮੋਤੀ ਲਾਲ ਨੇ ਵੀ ਕੁਝ ਘਟ ਬਲੀਦਾਨ ਨਹੀਂ ਕੀਤੀ ਉਸਨੇ ਦੇਸ਼ ਦੀ ਕੁਰਬਾਨੀ ਲਈ ਪੂਰਾ ਇਕ ਮਹੀਨਾ ਮੇਰੇ ਨਾਲ ਰਹਿ ਕੇ ਅਰਾਮ ਨੂੰ ਛੱਡ ਦੇਣਾ ਮਨਜ਼ੂਰ ਕਰ ਲਿਆ, ਇਕ ਠੰਡਾ ਹਾਹੁਕਾ ਭਰ ਕੇ ਓਹ ਮੇਰੇ ਕੋਲੋਂ ਵਿਛੜ ਗਿਆ, ਅਤੇ ਟਰਾਮ ਤੇ ਚੜ੍ਹ ਕੇ ਵਡੇ ਬਜ਼ਾਰ ਵਿਚ ਆਪਣੀ ਰਹਿਣ ਵਾਲੀ ਥਾਂ ਤੇ ਚਲਾ ਗਿਆ, ਏਧਰ ਮੈਂ ਗੰਗਾ ਤਟ ਤੇ...ਕੰਢੇ ਤੇ ਵਸਦੇ ਹੋਏ ਇਕ ਬਾਗ ਵਿਚ ਧੂਨੀ ਲਾ ਕੇ ਅਮਿਟ ਮਸ਼ਹੂਰੀ, ਅਤੇ ਆਪਣੀ ਇਜ਼ਤ ਹਾਸਲ ਕਰਨ ਲਈ ਤਿਆਰੀ ਕਰਨ ਲਗਾ, ਪਕੇ
ਇਰਾਦੇ ਵਾਲੇ ਅਕਲਮੰਦ ਆਦਮੀ ਜਦ ਕਰਨੀ ਤੇ ਆਉਂਦੇ ਹਨ ਤਾਂ ਸਮੁੰਦ੍ਰ

-੧੨੫-