ਪੰਨਾ:ਟੈਗੋਰ ਕਹਾਣੀਆਂ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਐਨ ਓਸੇ ਵੇਲੇ ਕਿਸੇ ਰਾਜੇ ਦੀ ਖਾਹਸ਼ ਕਰਨ ਦੀ ਤਾਕਤ ਮੇਰੇ ਜਿਸਮ ਚੋਂ ਭਜ ਗਈ ਸੀ। ਲੇਕਿਨ ਥੋੜੇ ਦਿਨਾਂ ਪਿਛੋਂ ਮੈਂ ਖਿਆਲ ਕੀਤਾ ਸੀ ਕਿ ਇਕ ਦਿਨ ਵਿਸ਼ਨੱਤ ਰਾਜਾ ਵਡੇ ੨ ਤੀਰ ਕਮਾਨ ਲੈ ਕੇ ਰਥ ਤੇ ਸਵਾਰ ਹੋ ਕੇ ਜੰਗਲ ਵਿਚ ਸ਼ਿਕਾਰ ਖੇਲਣ ਲਈ ਆਇਆ ਮੈ ਹਰਨ ਤੇ ਮਰਿਆ ਨਹੀਂ ਪਰ ਇਸੇ ਤਰ੍ਹਾਂ ਦਰੱਖਤ ਦੇ ਉਹਲੇ ਜੋ ਕੁਛ ਉਹਨਾਂ ਦੇਖਿਆ ਸ਼ਿਕਾਰ ਦੇ ਵਿਰੁਧ ਉਨ੍ਹਾਂ ਦਾ ਦਿਲ ਹੋ ਗਿਆ। ਮੈਂ ਕਾਗਜ਼ ਕਲਮ ਲੈ ਕੇ ਕਵਿਤਾ ਦਾ ਸ਼ਿਕਾਰ ਕਰਨ ਚਲਿਆ ਸੀ। ਰੱਸ਼ ਦੇ ਪਿਆਰ ਨੇ ਤੇ ਭੱਜ ਕੇ ਜਾਣ ਬਚਾ ਹੀ ਲਈ ਸੀ ਪਰ ਜੱਮੂ ਦੇ ਦਰੱਖ਼ਤ ਦੇ ਓਹਲੇ ਖੜੇ ਹੋ ਕੇ ਜੋ ਕੁਝ ਮੈਂ ਦੇਖਿਆ ਇਸ ਨਾਲ ਮੇਰਾ ਦਿਲ ਪਿਆਰ ਦਾ ਸ਼ਿਕਾਰ ਹੋ ਗਿਆ।
ਇਸ ਦੁਨੀਆਂ ਵਿਚ ਆਉਣ ਤੇ ਮੈਂ ਕਈ ਚੀਜ਼ਾਂ ਨਹੀਂ ਸੀ ਦੇਖੀਆਂ। ਜਹਾਜ਼ ਤੇ ਸੈਰ ਕਰਨ ਲਈ ਕਦੀ ਨਹੀਂ ਗਿਆ। ਹਵਾਈ ਜਹਾਜ਼ ਤੇ ਨਹੀਂ ਚੜ੍ਹਿਆ। ਕੌਲੇ ਦੀ ਕਾਨ ਵਿਚ ਨਹੀਂ ਉਤਰਿਆ। ਪਰ ਏਸ ਜਗ੍ਹਾ ਆਉਣ ਤੇ ਪਹਿਲਾਂ ਮੈਨੂੰ ਇਹ ਖਿਆਲ ਨਹੀਂ ਸੀ।
ਮੇਰੀ ਓਮਰ ਕੋਈ ਇਕੀਆ ਬਾਈਆਂ ਵਰ੍ਹਿਆਂ ਦੀ ਹੋਵੇਗੀ। ਮੈਂ ਕਹਿ ਨਹੀਂ ਸਕਦਾ ਕਿ ਇਨੇ ਸਮੇਂ ਵਿਚ ਮੈਂ ਖਿਆਲੀ ਦੁਨੀਆਂ ਨਾਲ ਕਿਸੇ ਗੋਰੀ ਦੇ ਖਿਆਲ ਕਰ ਕੇ ਆਪਣੇ ਦਿਲ ਵਿਚ ਇਕ ਨਾ ਮਿਟਣ ਵਾਲੀ ਤਸਵੀਰ ਬਨਾ ਲਈ ਸੀ।
ਮੈਂ ਕਦੇ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਸੀ ਕੀਤਾ ਕਿ ਇਹਦੇ ਪੈਰਾਂ ਵਿਚ ਜਤੀ ਤੇ ਹਥ ਵਿਚ ਕਿਤਾਬ ਦੇਖਾਂਗਾ ਅਤੇ ਉਹ ਲੈਂਹਗੇ ਧੋਤੀ ਜਾਂ ਦੁਪੱਟੇ ਦੀ ਥਾਂ ਮੇਮਾਂ ਦੀ ਤਰ੍ਹਾਂ ਪੋਸ਼ਾਕ ਪਹਿਨਦੀ ਹੋਵੇਗੀ ਨਾ ਮੈਨੂੰ ਇਹ ਉਮੀਦ ਸੀ ਤੇ ਨਾ ਹੀ ਚਾਹ,ਪਰ ਰੱਬ ਦੀਆਂ ਕੁਦਰਤਾਂ ਅਜੀਬ ਹਨ। ਫੱਗਨ ਦੇ ਮਹੀਨੇ ਦੇ ਆਖਰੀ ਦਿਨਾਂ ਵਿਚ ਤੀਜੇ ਪਹਿਰ ਵਡੇ ਵਡੇ

-੧੨੯-