ਪੰਨਾ:ਟੈਗੋਰ ਕਹਾਣੀਆਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਹੋਈਆਂ ਸਨ, ਅਸੀਂ ਦੋਵੇਂ ਦੋਨਾਂ ਪਾਸਿਆਂ ਵਲੋਂ ਆਕੇ ਉਸ ਦਸ ਬਾਰਾਂ ਫੁਟ ਦੇ ਟਾਪੂ ਵਿਚ ਆਹਮੋ ਸਾਹਮਣੇ ਕੁਝ ਫਰਕ ਤੇ ਖਲੋ ਗਏ।
ਭਿਆਨਕਤਾ ਦਾ ਵਕਤ ਸੀ, ਅਸਮਾਨ ਤੋਂ ਤਾਰੇ ਵੀ ਗੁੰਮ ਸਨ ਜ਼ਮੀਨ ਦੀਆਂ ਸਾਰੀਆਂ ਬਿਜਲੀਆਂ ਬੁਝ ਚੁਕੀਆਂ ਸਨ, ਉਸ ਵੇਲੇ ਗਲ ਬਾਤ ਕਰਨ ਵਿਚ ਕੋਈ ਡਰ ਨਹੀਂ ਸੀ, ਪਰ ਸਾਡੇ ਦੋਵਾਂ ਵਿਚੋਂ ਕੋਈ ਵੀ ਨਾ ਬੋਲਿਆ, ਰਾਜ਼ੀ ਖ਼ੁਸ਼ੀ ਵੀ ਨਾ ਪੁਛੀ ਹਨੇਰੇ ਵੱਲ ਦੋਵੇਂ ਵੇਖਦੇ ਰਹੇ, ਪੈਰਾਂ ਨੂੰ ਡਰਾਉਨੀ ਮੌਤ ਦਾ ਚੱਕਰ ਭੈ ਵਾਲੀ ਅਵਾਜ਼ ਨਾਲ ਜਿਸ ਤਰ੍ਹਾਂ ਸਾਰੀ ਦੁਨੀਆਂ ਨੂੰ ਖਾਨ ਲਈ ਦੌੜਿਆ ਆਉਂਦਾ ਸੀ ਦੇਖਦੇ ਦੇਖਦੇ ਸਾਰੀਆਂ ਬੁਰਜੀਆਂ ਪਾਣੀ ਵਿਚ ਡੁਬਨ ਲੱਗ ਪਈਆਂ, ਹੁਣ ਅਸੀਂ ਦੋਵੇਂ ਲੱਕ ਲੱਕ ਪਾਣੀ ਵਿਚ ਖਲੋਤੇ ਸਾਂ ਅਜ ਸਾਰੀ ਦੁਨੀਆਂ ਨੂੰ ਛੱਡਕੇ ਸ਼ਾਮਾ ਮੇਰੇ ਕੋਲ ਆਕੇ ਖੜੀ ਹੋਈ ਸੀ, ਮੇਰੇ ਬਿਨਾਂ ਉਸ ਦਾ ਕੋਈ ਨਹੀਂ ਕੁਦਰਤ ਨੇ ਇਸ ਨਵੀਂ ਕਲੀ ਨੂੰ ਮੇਰੇ ਕੋਲ ਲਗਾਯਾ ਸੀ, ਅਤੇ ਮੌਤ ਨੇ ਉਸ ਖੜੇ ਹੋਏ ਫੁਲ ਨੂੰ ਮੇਰੇ ਕੋਲ ਪਹੁੰਚਾਇਆ।
ਚਾਰ ਵੱਜ ਗਏ, ਤੁਫਾਨ ਦਾ ਜ਼ੋਰ ਘਟ ਹੋਇਆ, ਵਰਖਾ ਹਟ ਗਈ, ਪਾਣੀ ਵੀ ਹੌਲੀ ਹੌਲੀ ਬੁਰਜੀਆਂ ਤੋਂ ਨੀਂਵੇ ਉਤਰ ਗਿਆ ਸ਼ਾਮਾ ਕੁਝ ਬੋਲੇ ਬਿਨਾਂ ਆਪਣੇ ਘਰ ਚਲੀ ਗਈ, ਮੈਂ ਵੀ ਚੁਪ ਚਾਪ ਤੁਰ ਪਿਆ।
ਮੈਂ ਨਾ ਨਾਜ਼ਰ ਹੋਇਆ, ਨਾ ਹੈਡ-ਕਲਰਕ, ਨਾ ਗੈਰੀ ਬਾਲਡੀ ਅਤੇ ਸਿਰਫ ਇਕ ਸਕੂਲ ਦਾ ਸੈਕੰਡ ਮਾਸਟਰ, ਸਾਰੀ ਰੁਖੀ ਜ਼ਿੰਦਗੀ ਵਿਚ ਸਿਰਫ ਕੁਝ ਘੰਟਿਆਂ ਲਈ ਇਕ ਦਿਲ-ਖਿਚਵੀਂ ਅਤੇ ਚੰਗੀ ਤਸਵੀਰ ਆਈ, ਮੈਂ ਉਨ੍ਹਾਂ ਘੰਟਿਆਂ ਨੂੰ ਆਪਣਾ ਸਾਰਾ ਜੀਵਨ ਸਮਝਦਾ ਹਾਂ, ਮੇਰੇ ਖਿਆਲ ਵਿਚ ਸਿਰਫ ਇਕ ਚੀਜ਼ ਇਹੋ ਚੀਜ਼ ਮੇਰੇ ਸਾਰੇ ਜੀਵਨ ਦੀਆਂ ਸਾਰੀਆਂ ਚੀਜ਼ਾਂ ਵਿਚੋਂ ਇਕ ਹੈ।

-੧੩-