ਪੰਨਾ:ਟੈਗੋਰ ਕਹਾਣੀਆਂ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਇਹੋ ਜਹੇ ਖਿਆਲ ਸੋਚਦਾ ਰਿਹਾ।
ਪਰ ਮੈਨੂੰ ਇਹ ਕਿਨੇ ਕਿਹਾ ਹੈ ਕਿ ਉਹ ਗੋਰੀ ਹਾਲੇ ਤਕ ਕਵਾਰੀ ਹੈ ਇਹਦੇ ਜਵਾਬ ਵਿਚ ਮੈਂ ਇਨਾਂ ਹੀ ਕਵਾਂਗਾ ਕਿ ਮੈਨੂੰ ਬਹੁਤ ਦਿਨ ਪਹਿਲਾਂ ਪ੍ਰੇਮੀ ਵਿਸ਼ੱਨਤ ਨੂੰ ਮੁਲਾਕਾਤ ਕਰਨ ਤੋਂ ਪਹਿਲਾਂ ਹੀ ਸ਼ਕੁੰਤਲਾ ਦੇ ਬਾਰੇ ਜਿਸ ਨੇ ਕਿਹਾ ਸੀ-ਉਸ ਨੇ ਹੀ ਮੈਨੂੰ ਭੀ ਕੈਹ ਦਿਤਾ ਕਿ ਉਹ ਕੋਈ ਦੂਸਰਾ
ਨਹੀਂ ਹੈ ਆਪਣੇ ਹੀ ਦਿਲ ਦੀ ਚਾਹ ਹੈ ਉਹ ਆਦਮੀ ਨੂੰ ਝੂਠੀਆਂ ਸੱਚੀਆਂ ਬਹੁਤ ਗੱਲਾਂ ਕਿਹਾ ਕਰਦੀ ਹੈ, ਕਦੀ ਉਹਦਾ ਕਹਿਣਾ ਸੱਚਾ ਹੁੰਦਾ ਹੈ ਤੇ ਕਦੀ ਝੂਠ ਪਰ ਵਿਸ਼ੱਨਤ ਨੂੰ ਜੋ ਉਸ ਨੇ ਕਿਹਾ ਉਹ ਸੱਚਾ ਸੀ ਦੋਵੇਂ ਇਕੋ ਬੀਮਾਰੀ ਦੇ ਬੀਮਾਰ ਸਨ।
ਏਹ ਤਾਂ ਮੈਨੂੰ ਹੀ ਮਾਲੂਮ ਹੋ ਗਿਆ ਸੀ ਕਿ ਉਹ ਗੋਰੀ ਹਿੰਦੁਸਤਾਨੀ ਹੈ ਯੂਰਪੀਨ ਜਾਂ ਯੂਰਪ ਦੀ ਨਸਲ ਤੋਂ ਨਹੀਂ। ਮੈਨੂੰ ਇਹ ਭੀ ਮਲੂਮ ਹੋ ਗਿਆ ਸੀ ਉਹ ਕਿਸੇ ਬ੍ਰਹਮ ਸਮਾਜੀ ਬੰਗਾਲੀ ਦੀ ਧੀ ਹੈ।
ਇਹ ਪਤਾ ਕਰ ਲੈਣਾ ਮੇਰੇ ਲਈ ਮੁਸ਼ਕਲ ਨਹੀਂ ਸੀ ਕਿ ਮੇਰੀ ਗਵਾਂਡਨ ਵਿਆਹੀ ਹੋਈ ਹੈ ਕਿ ਕਵਾਰੀ।ਬਾਹਮਣ ਹੈ ਜਾਂ ਕਾਇਸਤ ਪਰ ਮੈਂ ਇਹ ਜਾਨਣ ਦੀ ਕੋਈ ਕੋਸ਼ਸ਼ ਹੀ ਨਹੀਂ ਕੀਤੀ। ਜਿਸ ਤਰਾਂ ਚਕੋਰ ਚੰਦ ਨੂੰ ਚੁਪ ਚਾਪ ਹਜ਼ਾਰਾਂ ਕੋਹਾਂ ਤੋਂ ਦੇਖਦਾ ਹੈ ਉਸੇ ਤਰ੍ਹਾਂ ਮੈਂ ਵੀ ਚੱਨ ਵਰਗੇ ਮੁਖੜੇ ਨੂੰ ਦੇਖਣ ਦੀ ਕੋਸ਼ਸ਼ ਕਰਨ ਲੱਗਾ।
ਦੂਸਰੇ ਦਿਨ ਸ਼ਾਮ ਨੂੰ ਮੈਂ ਇਕ ਬੇੜੀ ਕਰਾਏ ਤੇ ਲਈ। ਇਹਦੇ ਵਿਚ ਬੈਹ ਕੇ ਮੈਂ ਗੰਗਾ ਦੀ ਸੈਰ ਕਰਨ ਲੱਗਾ ਤੇ ਮਲਾਹਾਂ ਨੂੰ ਕੈਹ ਦਿਤਾ ਕਿ ਚਪੂ ਨਾ ਚਲਾਓ ਤੇ ਬੇੜੀ ਨੂੰ ਆਪਣੇ ਆਪ ਚਲਣ ਦੇਓ।
ਸ਼ਕੁੰਤਲਾ,ਪੂਜਨ ਵਾਲੀ ਝੌਪੜੀ, ਜੰਗਲ, ਇਹ ਸਭ ਕੁਝ ਗੰਗਾ ਦੇ ਕੰਡ੍ਹੇ ਤੇ ਹੀ ਸੀ। ਝੁਗੀ ਬਿਲਕੁਲ ਕਨੂੰ ਰਿਸ਼ੀ ਦੀ ਤਰ੍ਹਾਂ ਨਹੀਂ

-੧੩੧-