ਪੰਨਾ:ਟੈਗੋਰ ਕਹਾਣੀਆਂ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਸੀ, ਗੰਗਾ ਦੇ ਕਿਨਾਰੇ ਤੋਂ ਬੰਗਲੇ ਦੇ ਬਰਾਂਡੇ ਤਕ ਪੌੜੀਆਂ ਸਨ ਅਤੇ ਬਰਾਂਡੇ ਦੀ ਢਾਲਵੀਂ ਲਕੜਾ ਦੀ ਛੱਤ ਨਾਲ ਛਤਿਆ ਹੋਇਆ ਸੀ ਕੁਦਰਤ ਦੀ ਗੋਦ ਵਿਚ ਨਵੀਂ ਕੁਦਰਤ ਖੇਲ ਰਹੀ ਸੀ।
ਮੇਰੀ ਬੇੜੀ ਚੁਪ ਚਾਪ ਓਸ ਘਾਟ ਦੇ ਸਾਹਮਣੇ ਆਈ ਤੇ ਮੈਂ ਦੇਖਿਆ ਕਿ ਨਵੇਂ ਜ਼ਮਾਨੇ ਦੀ ਸ਼ਕੁੰਤਲਾ ਬਰਾਂਡੇ ਦੀ ਜ਼ਮੀਨ ਤੇ ਬੈਠੀ ਹੈ। ਸਾਮ੍ਹਨੇ ਪਾਸੇ ਇਕ ਚੌਕੀ ਹੈ ਇਸ ਦੇ ਉੱਤੇ ਕੁਝ ਪੁਸਤਕਾਂ ਨੇ ਇਨਾਂ ਓਪਰ ਓਹਦੇ ਲੰਬੇ ਵਾਲ ਖਿਲਰੇ ਪਏ ਨੇ। ਓਹ ਇਸੇ ਚੌਂਕੀ ਦਾ ਸਹਾਰਾ ਲੈਕੇ ਮੂੰਹ ਉਪਰ ਚੁਕੀ ਖੱਬੇ ਹੱਥ ਤੇ ਸਿਰ ਰਖੇ ਬੈਠੀ ਹੈ। ਬੇੜੀ ਤੋਂ ਇਸਦਾ ਸੋਹਨਾ ਮੁਖੜਾ ਦਿਸਦਾ ਨਹੀਂ ਸੀ। ਸਿਰਫ ਇਸ ਦੀ ਕੋਮਲ ਗਰਦਨ ਦਾ ਇਕ ਪਾਸਾ ਹੀ ਦਿਸਦਾ ਸੀ। ਇਸ ਸਮੇਂ ਇਸ ਦੇ ਪੈਰਾਂ ਵਿਚ ਜੁਤੀ ਨਹੀਂ ਸੀ। ਇਕ ਪੈਰ ਘਾਟ ਦੀ ਉਪਰਲੀ ਪੌੜੀ ਤੇ ਦੂਜਾ ਪੈਰ ਓਸ ਤੋਂ ਹੇਠਲੀ ਪੌੜੀ ਤੇ ਪਿਆ ਹੋਇਆ ਸੀ। ਧੋਤੀ ਦੀ ਕਾਲੀ ਕੰਨੀ ਪਾਨੀ ਦੀ ਲਹਿਰ ਦੀ ਤਰਾਂ ਪੈਰ ਨਾਲ ਲੱਗੀ ਹੋਇਆ ਸੀ। ਪੜ੍ਹਾਈ ਦੇ ਵਿਚ ਨੀਂਦ
ਆ ਜਾਨ ਦੇ ਕਾਰਨ ਪੁਸਤਕ ਇਸ ਗੋਰੀ ਦੇ ਹਥੋਂ ਛੁਟ ਕੇ ਡਿੱਗ ਪਈ ਸੀ। ਮੈਨੂੰ ਇਸ ਤਰਾਂ ਲਗਾ ਜਿਵੇਂ ਬਿਲਕੁਲ ਸਾਕਸ਼ਾਤ ਲਛਮੀ ਦੇਵੀ ਫਰਸ਼ ਤੇ ਬੈਠੀ ਹੈ।
ਪੈਰਾਂ ਦੇ ਹੇਠਾਂ ਗੰਗਾ, ਸਾਮ੍ਹਣੇ ਬੈਂਹਦਾ ਕੰਢਾਂ ਤੇ ਉਪਰ ਸੂਰਜ ਦੀ ਤੇਜ਼ ਗਰਮੀ ਤੋਂ ਤਪਦਾ ਹੋਇਆ ਨੀਲਾ ਅਸਮਾਨ ਇਸ ਗੋਰੀ ਵੱਲ ਇਸ ਕੁਦਰਤੀ ਖਿਆਲ ਨੂੰ ਜ਼ਾਹਿਰ ਕਰਨ ਵਾਲੇ ਖੱਬੇ ਹੱਥ ਤੇ ਸਿਰ ਦੇ ਪਾਸੇ ਤੇ ਲੰਬੀ ਗਰਦਨ ਦੀ ਰੇਖਾ ਵਾਂਗ ਬਿਲਕੁਲ ਸਮਾਧੀ ਲਗਾ ਕੇ ਦੇਖ ਰਿਹਾ ਹੈ। ਜਦ ਤਕ ਓਹ ਤਸਵੀਰ ਦਿਸਦੀ ਰਹੀ ਮੈਂ ਓਸ ਵੱਲ ਦੇਖਦਾ ਰਿਹਾ।

-੧੩੨-