ਪੰਨਾ:ਟੈਗੋਰ ਕਹਾਣੀਆਂ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਤੁਰਦੇ ਤੁਰਦੇ ਜਦ ਥੋੜੀ ਦੂਰ ਨਿਕਲ ਗਈ ਤਾਂ ਇਸ ਗੋਰੀ ਦੀ ਜ਼ਿੰਦਾ ਤਸਵੀਰ ਇਕ ਦਰਖਤ ਦਾ ਓਹਲਾ ਹੋ ਜਾਨ ਦੇ ਕਾਰਨ ਛੁਪ ਗਈ ਤਦ ਮੈਂ ਜਿਸ ਤਰਾਂ ਸੁਪਨੇ ਤੋਂ ਜਾਗ ਉਠਿਆ ਤੇ ਮਲਾਹਾਂ ਨੂੰ ਕਿਹਾ"ਬਸ ਹੁਣ ਇਥੇ ਬੇੜੀ ਵਾਪਸ ਲੈ ਚਲੋ।"
ਵਾਪਸੀ ਤੇ ਬੇੜੀ ਨੇ ਵਗਦੇ ਪਾਣੀ ਦੇ ਉਲਟ ਜਾਨਾ ਸੀ। ਇਸ ਲਈ ਮਲ੍ਹਾ ਜ਼ੋਰ ਸ਼ੋਰ ਨਾਲ ਚਪੂ ਚਲਾਨ ਲੱਗੇ ਅਤੇ ਇਨਾਂ ਦੀ ਅਵਾਜ਼ ਵਿਚ ਮੈਂ ਆਪ ਹੀ ਆਪਣੇ ਆਪ ਨੂੰ ਕਾਬੂ ਕਰਨ ਦੀ ਕੋਸ਼ਸ਼ ਕਰਨ ਲੱਤਾ। ਚੱਪੂਆਂ ਦੀ ਅਵਾਜ਼ ਇਸ ਤਰ੍ਹਾਂ ਆਦਮੀ ਨੂੰ ਸਟ ਲਾਨ ਲਗੀ ਜਿਸਤਰਾਂ ਚੁਸਤ ਨੌਜਵਾਨ ਬਹਾਦਰ ਹੋਣ ਤੇ ਵੀ ਹਰਨ ਦੇ ਬਰੇ ਵਾਂਗੂੰ ਡਰਨ ਵਾਲਾ ਹੋਵੇ। ਅਤੇ ਜਦੋਂ ਬੇੜੀ ਵਾਪਸ ਹੋ ਕੇ ਇਸ ਘਾਟ ਦੇ ਸਾਮ੍ਹਨੇ ਆਈ ਤਾਂ ਚਪੂਆਂ ਦੀ ਆਵਾਜ਼ ਸੁਨ ਕੇ ਇਸ ਗੋਰੀ ਨੇ ਸਿਰ ਚੁਕ ਕੇ ਕੁਝ ਬੇਚੈਨੀ ਨਾਲ ਮੇਰੀ ਬੇੜੀ ਵੱਲ ਦੇਖਿਆ। ਅੱਖਾਂ ਮਲਦੀ ਤੇ ਮੇਰੇ ਵੱਲ ਵੇਖਦੀ ਓਸੇ ਵੇਲੇ ਉਠ ਕੇ ਅੰਦਰ ਚਲੀ ਗਈ। ਮੈਨੂੰ ਇੰਝ ਜਾਪਿਆ ਜਿਸਤਰਾਂ ਮੈਂ ਓਸ ਨੂੰ ਦੁਖ ਦਿਤਾ ਹੈ। ਅਤੇ ਮੇਰਾ ਓਹਦੇ ਵੱਲ ਦੇਖਨਾ ਚੰਗਾ ਨਹੀਂ ਸੀ।
ਇਕ ਦਮ ਘਬਰਾ ਕੇ ਉਠਦੀ ਹੋਈ ਇਸ ਗੋਰੀ ਦੇ ਹਥੋਂ ਇਕ ਅਮਰੂਦ ਦਾ ਫਲ ਡਿੱਗ ਕੇ ਰਿੜਦਾ ਹੋਇਆ ਪੌੜੀ ਵੱਲ ਡਿੱਗਾ। ਇਸ ਫਲ ਤੇ ਗੋਰੀ ਦੇ ਦੋ ਦੰਦਾਂ ਦੇ ਨਿਸ਼ਾਨ ਸਨ। ਇਨੇ ਕਟੇ ਹੋਏ ਫਲ ਨੂੰ ਲੈਨ ਵਾਸਤੇ ਮੇਰਾ ਦਿਲ ਬਚੈਨ ਹੋ ਗਿਆ ਪਰ ਮਲ੍ਹਾਹਾਂ ਤੋਂ ਸ਼ਰਮ ਕਰ ਕੇ ਮੈਂ ਚੁਕਨ ਵਾਸਤੇ ਨਾ ਗਿਆ। ਉਹਦੇ ਵੱਲ ਵੇਖਦੇ ਵੇਖਦੇ ਮੈਂ ਅਪਨੇ ਮਕਾਨ ਦੇ ਘਾਵ ਤੇ ਪਹੁੰਚ ਗਿਆ।
ਘਰ ਆਕੇ ਜਮੂੰ ਦੇ ਦਰਖ਼ਤ ਥੱਲੇ ਬੈਠਾ ਮੈਂ ਸਾਰਾ ਦਿਨ ਇਹੋ

-੧੩੩-