ਪੰਨਾ:ਟੈਗੋਰ ਕਹਾਣੀਆਂ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਸੁਪਨਾ ਦੇਖਦਾ ਰਿਹਾ ਕਿ ਦੋ ਕੋਮਲ ਪੈਰਾਂ ਦੇ ਹੇਠਾਂ ਸਾਰੀ ਦੁਨੀਆਂ ਦੀ ਸਾਰੀ ਕੁਦਰਤ ਸਿਰ ਝੁਕਾ ਕੇ ਪਈ ਹੈ। ਅਸਮਾਂਨ ਤੇ ਚਾਨਣ ਹੈ। ਜਮੀਨ ਫਲੀ ਫੂਲੀ ਹੈ। ਅਤੇ ਹਵਾ ਭੀ ਮਸਤ ਚਾਲ ਨਾਲ ਚਲ ਰਹੀ ਹੈ। ਇਨਾਂ ਦੇ ਵਿਚਕਾਰ ਰਖੇ ਹੋਏ ਪੈਰ ਸੁਹਪਨ ਨਾਲ ਬਰਾਜਮਾਨ ਹਨ। ਇਨਾਂ ਨੂੰ ਪਤਾ ਨਹੀਂ ਕਿ ਇਨਾਂ ਦੀ ਅਵਾਜ਼ ਨਾਲ ਨੌ-ਜਵਾਨ ਹਰ ਪਾਸੇ ਮਸਤੀ ਨਾਲ ਭਰਪੂਰ ਹੋ ਰਹੇ ਹਨ।
ਇਸ ਤੋਂ ਪੈਹਲਾਂ ਕੁਦਰਤ ਮੇਰੀ ਨਜ਼ਰਾਂ ਵਿਚ ਇਕ ਜਹੀ ਨਹੀਂ ਸੀ। ਨਵੀਂ ਜੰਗਲ ਅਤੇ ਅਸਮਾਨ ਇਹ ਸਭ ਕੁਝ ਵਖੋ ਵਖਰੇ ਖਿਆਲਾਂ ਨਾਲ ਭਰੇ ਹੋਏ ਸੀ। ਅੱਜ ਇਸ ਵਡੇ ਬਰੈਹਮੰਡ ਖਿਆਲ ਦੇ ਦਰਮਿਆਨ ਇਕ ਗੋਰੀ ਦੀ ਜ਼ਿੰਦਾ ਤਸਵੀਰ ਦੇਖ ਕੇ ਸਾਰਾ ਬਰੈਹਮੰਡ ਇਕ ਹੋ ਗਿਆ।
ਅਜ ਦੀ ਕੁਦਰਤ ਮੈਨੂੰ ਬਹੁਤ ਹੀ ਸੋਹਣੀ ਲਗੀ। ਮੈਨੂੰ ਇੰਝ ਜਾਪਨ ਲਗਾ ਕਿ ਓਹ ਰੋਜ਼ ਇਸ਼ਾਰੇ ਕਰਕੇ ਕਹਿੰਦੀ ਹੈ ਕਿ ਮੈਂ ਗੁੰਗੀ ਹਾਂ ਤੂੰ ਮੈਨੂੰ ਜੀਭ ਦੇ। ਮੇਰੇ ਦਿਲ ਵਿਚ ਜਿਹੜੀ ਇਕ ਅੱਗ ਬਲ ਹੀ ਹੈ ਓਹਨੂੰ ਤੇ ਅਪਨੀ ਮਧੁਰ ਰਾਗ ਤੇ ਤਾਲ ਨਾਲ ਜ਼ਾਹਿਰ ਕਰਦੇ।
ਅਜਕੁਦਰਤ ਦੇ ਇਸ ਸੁਹੱਪਨ ਨਾਲ ਮੇਰੇ ਦਿਲ ਦੀ ਸਤਾਰ ਵਜਨ ਲਗੀ ਅਜ ਹਰ ਵੇਲੇ ਮੈਨੂੰ ਇਹੋ ਹੀ ਗੀਤ ਸੁਨਾਈ ਦਿੰਦਾ ਹੈ। ਓ ਗੋਰੀ। ਓ ਦਿਲ ਖਿਚਨ ਵਾਲੀ। ਏ ਕੁਦਰਤ ਦੀ ਮਲਕਾ। ਉਹ ਦਿਲ ਦੀ ਤਰਾਂ ਬਨੇ ਹੋਏ ਪਤੰਗੇ ਦੀ ਅੱਗ। ਏ ਬੇ-ਹਦ ਜੀਵਨ। ਏਹ ਸਿਰ ਤੋਂ ਪੈਰ ਤੱਕ ਮਸਤੀ।
ਅਜ ਮੈਂ ਇਸ ਗੀਤ ਨੂੰ ਖਤਮ ਨਹੀਂ ਕਰ ਸਕਦਾ। ਮੈਂ ਇਸ ਗੀਤ ਨੂੰ ਨਹੀਂ ਛੱਡ ਸਕਦਾ। ਅਵਾਜ਼ ਉਚੀ ਕਰ ਕੇ ਮੈਂ ਇਹਨੂੰ ਗਾ ਨਹੀਂ ਸਕਦਾ। ਮੈਨੂੰ ਇਸ ਤਰ੍ਹਾਂ ਮਲੂਮ ਹੁੰਦਾ ਹੈ ਕਿ ਮੇਰੇ ਦਿਲ ਅੰਦਰ ਇਕ

-੧੩੪-