ਪੰਨਾ:ਟੈਗੋਰ ਕਹਾਣੀਆਂ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਤਾਕਤ ਉਠ ਰਹੀ ਹੈ ਮੈਂ ਇਸ ਨੂੰ ਕਾਬੂ ਵਿਚ ਨਹੀਂ ਰੱਖ ਸਕਦਾ। ਮੈਂ ਜਦ ਆਪਣੀ ਤਾਕਤ ਨੂੰ ਕਾਬੂ ਕਰ ਲਵਾਂਗਾ ਤਦ ਗੀਤ ਉਚਾ ਹੋਵੇਗਾ। ਮੇਰਾ ਮੱਥਾ ਇਕ ਚਮਕ ਨਾਲ ਜਗ-ਮਗ ਕਰ ਉਠੇਗਾ।
ਇਸ ਵੇਲੇ ਇਕ ਬੇੜੀ ਮੇਰੇ ਬਾਗ ਦੇ ਘਾਟ ਤੇ ਆ ਕੇ ਲੱਗੀ। ਕੋਟ ਪਤਲੂਣ ਪਾਈ ਮੋਤੀ ਲਾਲ ਹੱਸਦਾ ਹੋਇਆ ਇਸ ਬੇੜੀ ਚੋਂ ਉਤਰੀਆ। ਆਪਣੇ ਦੋਸਤ ਦੀ ਇਸ ਅਨ-ਜਾਣੂ ਹੋਂਦ ਨੂੰ ਮੇਰੇ ਦਿਲ ਨੂੰ ਐਸੇ ਖਿਆਲਾਂ ਨਾਲ ਭਰ ਦਿਤਾ ਜਿਹੜੇ ਸ਼ੈਦ ਦੁਸ਼ਮਨ ਵਾਸਤੇ ਵੀ ਨਾ ਹੋਣ। ਦੋ ਵਜੇ ਤਕ
ਇਕ ਦਰੱਖਤ ਦੇ ਹੇਠਾਂ ਮੈਨੂੰ ਪਾਗਲਾਂ ਦੀ ਤਰ੍ਹਾਂ ਬੈਠੇ ਦੇਖ ਕੇ ਮੋਤੀ ਲਾਲ ਨੂੰ ਬੜੀ ਉਮੀਦ ਹੋਈ। ਭਾਰਤ ਵਰਸ਼ ਕੇ ਭਵਿਖਤ ਦੀ ਕਵਿਤਾ ਦਾ ਕੋਈ ਹਿੱਸਾ ਇਹਦੇ ਪੈਰਾਂ ਦੀ ਅਵਾਜ਼ ਨਾਲ ਡਰ ਕੇ ਜੰਗਲੀ ਹਰਨ ਦੀ ਤਰ੍ਹਾਂ ਕਿਤੇ ਭੱਜ ਨਾ ਜਾਏ ਇਸ ਡਰ ਦੇ ਕਾਰਨ ਉਹ ਹੌਲੀ ਹੌਲੀ ਮੇਰੀ ਵਲ ਵਧਣ ਲੱਗਾ। ਇਹ ਦੇਖ ਕੇ ਮੈਨੂੰ ਹੋਰ ਵੀ ਗੁੱਸਾ ਆ ਗਿਆ। ਮੈਥੋਂ ਰਿਹਾ ਨਾ ਗਿਆ। ਮੈਂ ਕਿਹਾ।
"ਕਿਉਂ ਮੋਤੀ ਲਾਲ ਕੀ ਹੈ। ਕੀ ਪੈਰਾਂ ਵਿਚ ਕੰਢਾ ਚੁਬ ਗਿਆ ਹੈ?"
ਉਸ ਨੇ ਸਮਝਿਆ ਮੈਂ ਇਹ ਬੜੇ ਮਜ਼ੇ ਦੀ ਗਲ ਦਿਲ ਲੱਗੀ ਨਾਲ ਕਹੀ ਹੈ। ਉਹ ਹੱਸਦਾ ਹੋਇਆ ਮੇਰੇ ਪਾਸ ਆਇਆ ਅਤੇ ਦਰੱਖਤ ਦੇ ਹਠ ਦੀ ਜ਼ਮੀਨ ਨੂੰ ਆਪਣੇ ਰੁਮਾਲ ਨਾਲ ਸਾਫ ਕਰ ਕੇ ਫੇਰ ਇਸ ਤੇ ਰੁਮਾਲ ਬਿਛਾ ਕੇ ਅਰਾਮ ਨਾਲ ਬੈਠ ਗਿਆ। ਅਤੇ ਕਿਹਾ।
"ਭਾਈ ਤੁਸੀਂ ਜਿਹੜਾ ਪ੍ਰਸਤਾਵ ਭੇਜਿਆ ਹੈ। ਮੈਂ ਪੜ੍ਹਦੇ ਪੜ੍ਹਦੇ ਹੱਸ ਹੱਸ ਕੇ ਲੋਟ ਪੋਟ ਹੋ ਗਿਆ।"
ਇਸ ਸਮੇਂ ਉਹਦੀ ਹੰਸੀ ਮੈਨੂੰ ਬਹੁਤ ਦੁਖਦਾਈ ਮਲੂਮ ਹੋਈ। ਜਿਸ ਕਲਮ ਨਾਲ ਮੈਂ ਉਹ ਪ੍ਰਸਤਾਵ ਲਿਖਿਆ ਸੀ। ਉਹ ਕਲਮ ਜਿਸ

-੧੩੫-