ਪੰਨਾ:ਟੈਗੋਰ ਕਹਾਣੀਆਂ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਦਰੱਖਤ ਦੀ ਲਕੜੀ ਤੋਂ ਬਣੀ ਸੀ ਉਸ ਦਰੱਖਤ ਨੂੰ ਜੜੋਂ ਪੁਟ ਕੇ ਉਹਦੇ ਨਾਲ ਹੀ ਅੱਗ ਲਾ ਦੇਣ ਦੀ ਚਾਹ ਪੈਦਾ ਹੋਈ।
ਮੋਤੀ ਲਾਲ ਨੇ ਵਲਵਲਿਆਂ ਨੂੰ ਰੋਕ ਦੇ ਹੋਏ ਪੁਛਿਆ।
"ਉਹ ਕਵਿਤਾ ਕਿੰਨੀ ਕੁ ਲਿਖ ਲਈ ਹੈ?"
ਉਹਦੇ ਇਸ ਪੁਸ਼ਨ ਨੇ ਮੇਰੇ ਜਿਸਮ ਵਿਚ ਅੱਗ ਲਾ ਦਿੱਤੀ। ਮੈਂ ਆਪਣੇ ਦਿਲ ਵਿਚ ਕਿਹਾ ਜਿਹੋ ਜਹੀ ਮੇਰੀ ਕਵਿਤਾ ਉਹੋ ਜਹੀ ਤੇਰੀ ਅਕਲ। ਮੈਂ ਆਪਣੇ ਆਪ ਤੇ ਕਾਬੂ ਪਾ ਕੇ ਆਖਿਆ "ਇਹ ਗਲ ਬਾਤ ਪਿਛੋਂ ਹੋਵੇਗੀ। ਇਸ ਵੇਲੇ ਗੱਪਾਂ ਮਾਰ ਕੇ ਮੇਰੇ ਦਿਲ ਦੀ ਇਕਾਗਰਤਾ ਨੂੰ
ਖਰਾਬ ਨਾ ਕਰੋ।"
ਮੋਤੀ ਲਾਲ ਵਿਹਲਾ ਬਹਿਣ ਵਾਲਾ ਆਦਮੀ ਨਹੀਂ ਸੀ ਇਧਰ ਓਧਰ ਵੇਖਣ ਤੋਂ ਉਹ ਰਹਿ ਨਾ ਸਕਿਆ ਇਸ ਵਾਸਤੇ ਮੈਂ ਉਹਨੂੰ ਨਾਲ ਲੈ ਕੇ ਉਠ ਕੇ ਅੰਦਰ ਆ ਗਿਆ।
ਦੋ ਤਿੰਨ ਦਿਨ ਤੰਗ ਕਰਨ ਤੋਂ ਪਿਛੋਂ ਮੋਤੀ ਲਾਲ ਵਾਪਸ ਚਲਾ ਗਿਆ। ਜਦ ਤਕ ਮੋਤੀ ਲਾਲ ਮੇਰੇ ਕੋਲ ਰਿਹਾ ਮੈਂ ਬਾਗ ਦੇ ਉੱਤਰ ਵਲ ਨਹੀਂ ਗਿਆ। ਜਿਸ ਤਰਾਂ ਇਕ ਕੰਜੂਸ ਆਦਮੀ ਆਪਣਾ ਖਜ਼ਾਨਾ ਲੁਕਾਉਂਦਾ ਹੈ ਇਸੇਤਰ੍ਹਾਂ ਮੈਂ ਵੀ ਆਪਣੇ ਦਿਲ ਦੇ ਖਜ਼ਾਨੇ ਨੂੰ ਮੋਤੀ ਲਾਲ ਦੇ ਕੋਲੋਂ ਲੁਕਾਉਂਦਾ ਰਿਹਾ। ਮੋਤੀ ਲਾਲ ਦੇ ਜਾਣ ਦੇ ਪਿਛੋਂ ਝਟ ਉਥੇ ਪਹੁੰਚਾ ਜਿਥੇ ਉਸ ਗੋਰੀ ਦੇ ਦਰਸ਼ਨ ਹੋਣ ਦੀ ਆਸ ਸੀ। ਪਰ ਸੂਰਜ ਦੀ ਸਾਫ ਚਮਕਦੀ ਸ਼ਕਲ ਸੀ, ਹੇਠਾਂ ਟਹਿਣੀਆਂ ਨਾਲ ਮਿਲੇ ਹੋਏ ਦਰੱਖਤਾਂ ਦੀ ਡਾਰ ਦੇ ਥਲੇ ਡੂੰਘੀ ਤ੍ਰਕਾਲਾਂ ਦਾ ਹਨੇਰਾ ਸੀ। ਮੈਂ ਦੇਖਿਆ ਉਹ ਗੋਰੀ ਆਪਣੇ ਬੁੱਡੇ ਪਿਉ ਦਾ ਹੱਥ ਫੜ ਕੇ ਹੌਲੀ ਹੌਲੀ ਟਹਿਲਦੀ ਗੱਲਾਂ ਕਰ ਰਹੀ ਹੈ। ਬੁਢਾ ਮੁਹੱਬਤ ਨਾਲ ਚੁਪ ਚਾਪ ਧੀ ਦੀਆਂ ਗੱਲਾਂ ਸੁਣ ਰਿਹਾ ਹੈ। ਇਸ

-੧੩੬-